4
0
Read Time:1 Minute, 5 Second
ਆਕਲੈਂਡ – ਲਗਭਗ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਜਦੋਂ ਨਿਊਜ਼ੀਲੈਂਡ ਦੀ ਸਰਹੱਦ ਬੰਦ ਹੋਣ ਨਾਲ ਦੇਸ਼ ਤੋਂ ਬਾਹਰ ਰਹਿ ਗਏ ਪ੍ਰਵਾਸੀਆਂ ਦੀ ਜ਼ਿੰਦਗੀ ਰੁਕ ਗਈ। ਹਾਲਾਂਕਿ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਦੁਨੀਆ ਲਈ ਆਪਣੀਆਂ ਸਰਹੱਦਾਂ ਦੁਬਾਰਾ ਖੋਲ੍ਹ ਰਹੀ ਹੈ, ਕੁਝ ਪ੍ਰਵਾਸੀਆਂ ਦੇ ਵਾਪਸ ਆਉਣ ਦੇ ਨਾਲ, ਹਜ਼ਾਰਾਂ ਅਜੇ ਵੀ ਇੱਕ ਲਿੰਬੋ ਵਿੱਚ ਫਸੇ ਹੋਏ ਹਨ।
ਪਿਛਲੇ ਦੋ ਸਾਲਾਂ ਤੋ ਭਾਰਤ ਵਿੱਚ ਫਸੇ ਗੁਰਜੀਤ ਸਿੰਘ ਨੇ ਹੋਰਾਂ ਸਾਥੀਆਂ ਸਮੇਤ ਕਈ ਵਾਰ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿੱਚ ਧਰਨੇ ਲਗਾਏ ਅਤੇ ਲਿਖਤੀ ਰੋਸ ਪੱਤਰ ਲਿਖੇ ਹਨ, ਪਰ ਇਨ੍ਹਾ ਸਭ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਅਜੇ ਤੱਕ ਕੋਈ ਵੀ ਠੋਸ ਫੈਸਲਾ ਨਹੀਂ ਲੈ ਸਕੀ। ਆਸ ਕਰਦੇ ਹਾਂ ਕਿ ਸਰਕਾਰ ਸਰਹੱਦ ਬੰਦ ਹੋਣ ਨਾਲ ਦੇਸ਼ ਤੋਂ ਬਾਹਰ ਰਹਿ ਪਰਵਾਸੀਆਂ ਦੇ ਵੀਜ਼ੇ ਜਲਦ ਬਹਾਲ ਕਰੇਗੀ।