0 0
Read Time:1 Minute, 48 Second

ਵਲਿੰਗਟਨ – ਹੇਠਲੀ ਜਾਣਕਾਰੀ ਗੁਰੂਦੁਆਰਾ ਸਾਹਿਬ ਦੇ ਫੇਸਬੁੱਕ ਪੇਜ਼ ਪ੍ਰਾਪਤ ਕੀਤੀ ਗਈ ਹੈ।

ਸ਼ੁੱਕਰਵਾਰ, 15 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਵਿਖੇ ਖਾਲਸਾ ਪੰਥ ਦਾ ਸਾਜਨਾ ਦਿਵਸ ਮਨਾਉਂਣ ਲਈ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾ ਰਹੇ ਹਨ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗੁਰਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ।

ਸ਼ੁੱਕਰਵਾਰ 15 ਅਪ੍ਰੈਲ
ਆਸਾ ਦੀ ਵਾਰ- 6:30 ਤੋੰ 8:00
ਆਰੰਭ ਅਖੰਡ ਪਾਠ ਸਾਹਿਬ – 8:00 ਵਜੇ

ਐਤਵਾਰ 17 ਅਪ੍ਰੈਲ
ਭੋਗ ਅਖੰਡ ਪਾਠ ਸਾਹਿਬ – 10:30

ਨਿਸ਼ਾਨ ਸਾਹਿਬ ਦੀ ਸੇਵਾ – 10:30 – 11:00
ਕੀਰਤਨ – 11:00 ਤੋੰ 12:15
ਅਰਦਾਸ ਅਤੇ ਹੁਕਮਨਾਮਾ ਸਾਹਿਬ – 12:15 ਤੋੰ 12:30

ਗੁਰਦੁਆਰਾ ਸਾਹਿਬ ਤਿੰਨੋ ਦਿਨ ਖੁਲੇ ਰਹਿਣਗੇl ਸਾਧ ਸੰਗਤ ਜੀ ਕਿਸੇ ਸਮੇਂ ਵੀ ਆਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਸਕਦੇ ਹੋ ਅਤੇ ਅਖੰਡ ਪਾਠ ਸਾਹਿਬ ਸੁਣ ਸਕਦੇ ਹੋ।

17 ਅਪ੍ਰੈਲ ਸਵੇਰ 9 ਤੋਂ 12 ਵਜੇ ਤਕ ਦਸਤਾਰ ਸਜਾਉਣ ਦੀ ਸਿਖਲਾਈ ਦਾ ਉਪਰਾਲਾ ਨੌਜਵਾਨ ਵੀਰਾਂ ਵੱਲੋਂ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਪੋਸਟਰ ਦੇਖੋ ਜੀ।

ਕੋਵਿਡ-19 ਦੀਆਂ ਹਦਾਇਤਾਂ ਅਨੁਸਾਰ ਆਵਾਜਾਈ ਵਾਲੇ ਬਤੀ ਪੱਧਰ ਹੇਠ ਵੈਲਿੰਗਟਨ ਹੁਣ ਸੰਤਰੀ ਪੱਧਰ ਤੇ ਹੈ। ਗੁਰਦੁਆਰਾ ਸਾਹਿਬ ਅੰਦਰ ਮਾਸਕ ਪਾਉਣ ਦੀ ਹਿਦਾਇਤ ਹੈ ਜੀ। ਤੁਸੀਂ ਸਾਰਿਆਂ ਨੇ ਇਸ ਗੱਲ ਦਾ ਖਿਆਲ ਜ਼ਰੁਰ ਰੱਖਣਾ ਜੀ।

ਧੰਨਵਾਦ ਸਹਿਤ
ਨਿਊਜ਼ੀਲੈਂਡ ਸਿੱਖ ਸੋਸਾਇਟੀ (ਵੈਲਿੰਗਟਨ) ਇਨਕਾਰਪੋਰੇਟਿਡ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *