2 0
Read Time:1 Minute, 14 Second

ਲੰਘੀ ਰਾਤ ਕ੍ਰਾਈਸਚਰਚ ਦੇ ਰਿਕਕਾਰਟਨ ਵਿੱਚ ਇੱਕ ਚੌਰਾਹੇ ‘ਤੇ ਇੱਕ ਕਾਰ ਸਵਾਰ ਵਿਅਕਤੀ ਦੇ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਮਲਾ ਕਿਸੇ ਹੋਰ ਕਾਰ ਵਿੱਚ ਸਵਾਰ ਵਿਅਕਤੀ ਨੇ ਕੀਤਾ ਸੀ। ਹਮਲੇ ਮਗਰੋਂ ਵਿਅਕਤੀ ਨੂੰ ਗੰਭੀਰ ਹਾਲਤ ‘ਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਕਲੇਰੈਂਸ ਸੇਂਟ ਅਤੇ ਬਲੇਨਹਾਈਮ ਰੋਡ ਦੇ ਚੌਰਾਹੇ ‘ਤੇ ਸ਼ਾਮ 5.40 ਵਜੇ ਵਾਪਰੀ ਸੀ। ਡਿਟੈਕਟਿਵ ਸਾਰਜੈਂਟ ਜੇਮਜ਼ ਹੇਗ ਨੇ ਕਿਹਾ ਕਿ ਦੋ ਕਾਰਾਂ ਇੱਕ ਕਾਰਵਾਸ਼ ਕਾਰੋਬਾਰ ਦੇ ਬਾਹਰ ਲਾਲ ਬੱਤੀਆਂ ‘ਤੇ ਰੂਕੀਆ ਸਨ ਜਦੋਂ ਇੱਕ ਵਿਅਕਤੀ ਇੱਕ ਕਾਰ ਤੋਂ ਬਾਹਰ ਆਇਆ ਅਤੇ ਪੀੜਤ ‘ਤੇ ਹਮਲਾ ਕਰ ਦਿੱਤਾ, ਜੋ ਦੂਜੀ ਕਾਰ ਵਿੱਚ ਸਵਾਰ ਸੀ। ਇਸ ਮਗਰੋਂ ਅਪਰਾਧੀ ਫਿਰ ਕਲੇਰੈਂਸ ਸਟਰੀਟ ਤੋਂ ਰਿਕਕਾਰਟਨ ਰੋਡ ਵੱਲ ਉੱਤਰ ਵੱਲ ਭੱਜ ਗਿਆ ਸੀ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਦੇ ਕਾਰਨਾਂ ਅਤੇ ਹਮਲਾਵਰ ਵਿਅਕਤੀ ਨੂੰ ਲੱਭਿਆ ਜਾ ਰਿਹਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *