ਅੱਜ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਅਸੋਸ਼ੀਏਟ ਮਨਿਸਟਰ ਕ੍ਰਿਸ ਪੇਂਕ ਪੁੱਜੇ ਟਾਕਾਨਿਨੀ ਗੁਰੂਘਰ ਵਿਖੇ ਨਤਮਸਤਕ ਹੋਣ ਲਈ
ਮੀਟਿੰਗ ਦੌਰਾਨ ਚੁੱਕੇ ਗਏ ਅਹਿਮ ਮੁੱਦੇ
ਅੱਜ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਅਸੋਸੀਏਟ ਮੰਤਰੀ ਕ੍ਰਿਸ ਪੇਂਕ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਆਪਣੀ ਵਿਸ਼ੇਸ਼ ਫੇਰੀ ‘ਤੇ ਪੁੱਜੇ, ਇਸ ਮੌਕੇ ਉਨ੍ਹਾਂ ਨਾਲ ਐਮ ਪੀ ਗਰੇਗ ਫਲੇਮਿੰਗ, ਐਮ ਪੀ ਰੀਮਾ ਨਖਲੇ ਅਤੇ ਕੌਂਸਲਰ ਡੇਨੀਅਲ ਨਿਊਮੈਨ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਤੋਂ ਦਲਜੀਤ ਸਿੰਘ, ਮੈਟ ਰੌਬਸਨ ਅਤੇ ਡੈਨੀਅਲ ਨਿਊਮੈਨ ਨੇ ਭਾਈਚਾਰੇ ਤੇ ਵਾਈਡਰ ਕਮਿਊਨਿਟੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਮਨਿਸਟਰ ਨਾਲ ਗੱਲਬਾਤ ਕੀਤੀ ਤੇ ਮਨਿਸਟਰ ਪੇਂਕ ‘ਤੇ ਇਸ ਗੱਲਬਾਤ ਦਾ ਪ੍ਰਭਾਵ ਸਾਫ ਨਜਰ ਆ ਰਿਹਾ ਸੀ ।ਮਨਿਸਟਰ ਪੇਂਕ ਨੇ ਸਪੋਰਟਸ ਕੰਪਲੈਕਸ, ਚਾਈਲਡ ਕੇਅਰ ਸੈਂਟਰ, ਸਕੂਲ ਅਤੇ ਗੁਰਦੁਆਰਿਆਂ ਸਮੇਤ ਭਾਈਚਾਰੇ ਦੀਆਂ ਵਿਸਤ੍ਰਿਤ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ।ਮਨਿਸਟਰ ਪੇਂਕ ਨੇ ਲੋੜ ਵੇਲੇ ਭੋਜਨ ਪਾਰਸਲਾਂ ਦੇ ਨਾਲ ਵਾਈਡਰ ਕਮਿਊਨਿਟੀ ਦੀ ਸਹਾਇਤਾ ਕਰਨ ਦੇ ਸ਼ਲਾਘਾਯੋਗ ਯਤਨਾਂ ਲਈ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦਾ ਦਿਲੋਂ ਧੰਨਵਾਦ ਵੀ ਕੀਤਾ।
ਇਸ ਮੌਕੇ ਸੁਸਾਇਟੀ ਦੇ ਖਜ਼ਾਨਚੀ ਮਨਜਿੰਦਰ ਸਿੰਘ, ਚੇਅਰਪਰਸਨ ਸਤਨਾਮ ਸਿੰਘ, ਕਰਤਾਰ ਸਿੰਘ ਵੀ ਹਾਜ਼ਰ ਸਨ।ਮਨਿਸਟਰ ਪੇਂਕ ਨੇ ਗੁਰਦੁਆਰਾ ਸਾਹਿਬ ਕਰੀਬ 2 ਘੰਟੇ ਦਾ ਲੰਬਾ ਸਮਾਂ ਬਿਤਾਇਆ ਤੇ ਉਨ੍ਹਾਂ ਨੂੰ ਇਸ ਸਮੇਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ।ਨੁਮਾਇੰਦਿਆਂ ਵਲੋਂ ਭਾਈਚਾਰੇ ਦੇ, ਮਨਿਸਟਰ ਅੱਗੇ ਰੱਖੇ ਵੱਖੋ-ਵੱਖ ਮੁੱਦਿਆਂ ਦਾ, ਮਨਿਸਟਰ ਪੇਂਕ ਵਲੋਂ ਹਾਂ ਪੱਖੀ ਹੁੰਗਾਰੇ ਵਿੱਚ ਜੁਆਬ ਵੀ ਦਿੱਤਾ ਗਿਆ।