0 0
Read Time:1 Minute, 18 Second

ਨਿਊਜ਼ੀਲੈਂਡ ਦੇ ਸਕੂਲਾਂ ਨੂੰ ਧਮਕੀਆਂ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜਾ ਮਾਮਲਾ ਮੈਂਗਰੀ ਦੇ ਵੈਸਟਨੀ ਰੋਡ ਸਥਿਤ ਅਲ-ਮਦੀਨਾ ਸਕੂਲ ਤੇ ਜ਼ਾਇਦ ਕਾਲਜ ਤੋਂ ਸਾਹਮਣੇ ਆਇਆ ਹੈ। ਦੋਵਾਂ ਸਕੂਲਾਂ ਨੂੰ ਲੌਕਡਾਊਨ ‘ਚ ਰੱਖਣਾ ਪਿਆ ਸੀ। ਇਸ ਤੋਂ ਇਲਾਵਾ ਨਿਊ ਲਿਨ ਦੇ ਇਕਰਾ ਪ੍ਰਾਇਮਰੀ ਸਕੂਲ ਨੂੰ ਵੀ ਰੈਸਟਰੀਕਟਡ ਅਕਸੈਸ ਦਿੱਤਾ ਗਿਆ ਸੀ। ਅਲ-ਮਦੀਨਾ ਦੇ ਸਹਾਇਕ ਪ੍ਰਿੰਸੀਪਲ ਅਮਜਦ ਅਲੀ ਨੇ ਦੱਸਿਆ ਕਿ ਐਤਵਾਰ ਰਾਤ 11 ਵਜੇ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਵੀਡੀਓ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਭੇਜੀ ਵੀਡੀਓ ‘ਚ ਇੱਕ ਸ਼ਖਸ ਕਾਰ ਵਿੱਚ ਗੋਲੀਆਂ ਚਲਾਉਂਦਾ ਦਿੱਖ ਰਿਹਾ ਸੀ ਅਤੇ ਕਾਰ ਵਿੱਚ ਹੋਰ ਹਥਿਆਰ ਵੀ ਦਿਖਾਏ ਗਏ ਸਨ। ਹਾਲਾਂਕਿ ਇਹ ਵੀਡੀਓ ਕਿਸੇ ਹੋਰ ਥਾਂ ਦਾ ਦੱਸਿਆ ਜਾ ਰਿਹਾ ਹੈ। ਸਕੂਲ ਅਨੁਸਾਰ ਧਮਕੀ ਭਰੀਆਂ ਈਮੇਲ ਵਿਦਆਰਥੀਆਂ ਨੂੰ ਵੀ ਮਿਲੀਆਂ ਹਨ। ਨਿਊ ਲਿਨ ਦੇ ਇਕਰਾ ਸਕੂਲ ਅਨੁਸਾਰ ਉਨ੍ਹਾਂ ਵਲੋਂ ਸਾਵਧਾਨੀ ਦੇ ਚਲਦਿਆਂ ਸਕੂਲ ਬੰਦ ਰੱਖਿਆ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *