3 0
Read Time:1 Minute, 56 Second

ਆਕਲੈਂਡ : ਹਰਿਆਣਾ ਫੈਡਰੇਸ਼ਨ ਐਨ ਜੈਡ ਵੱਲੋਂ ਹਰਿਆਣਵੀ ਜੇਤੂ ਓਲੰਪਿਕ ਖਿਡਾਰੀਆਂ ਦੇ ਵਿਸ਼ੇਸ਼ ਸਨਮਾਨ ਦਾ ਐਲਾਨ। ਜਿਕਰਯੋਗ ਹੈ ਕਿ ਫੈਡਰੇਸ਼ਨ ਸਮੇਂ-ਸਮੇਂ ਹਰਿਆਣਾ ਨਾਲ ਸੰਬੰਧਤ ਹਰ ਖੇਤਰ ‘ਚ ਆਪਣਾ ਯੋਗਦਾਨ ਪਾਉਣ ਲਈ ਮੋਹਰੀ ਰੋਲ ਨਿਭਾਉਂਦੀ ਹੈ। ਲੰਘੇ ਦਿਨ ਨਿਊਜਲੈਂਡ ਦੀ ਇਕਲੌਤੀ ਹਰਿਆਣਵੀ ਸੰਸਥਾ ਹਰਿਆਣਾ ਫੈਡਰੇਸ਼ਨ ਐਨ ਜੈਡ ਵੱਲੋਂ ਹਰਿਆਣਵੀ ਜੇਤੂ ਓਲੰਪਿਕ ਖਿਡਾਰੀਆਂ (ਨੀਰਜ ਚੋਪੜਾ, ਸਰਬਜੋਤ ਸਿੰਘ, ਮਨੂੰ, ਅਮਨ ਸ਼ੇਰਾਵਤ)ਦੇ ਵਿਸ਼ੇਸ਼ ਸਨਮਾਨ ਦਾ ਐਲਾਨ ਕੀਤਾ ਗਿਆ। ਫੈਡਰੇਸ਼ਨ ਦੇ ਮੈਂਬਰਾਂ ਨੇ ਬੀਤੇ ਕੱਲ੍ਹ ਇੱਕਤਰਤਾ ਦੌਰਾਨ ਸੰਸਾਰ ਪੱਧਰ ‘ਤੇ ਹੋਈਆਂ ਓਲੰਪਿਕ ਖੇਡਾਂ ‘ਚ ਹਰਿਆਣਵੀ ਖਿਡਾਰੀਆਂ ਵੱਲੋਂ ਕੀਤੇ ਸ਼ਾਨਦਾਰ ਪ੍ਰਦਰਸ਼ਨ ‘ਤੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਫੈਡਰੇਸ਼ਨ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਲਈ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ ਵੀ ਕੀਤਾ। ਜਿਕਰਯੋਗ ਹੈ ਕਿ ਹਰਿਆਣਾ ਸੂਬੇ ਦੇ ਖਿਡਾਰੀਆਂ ਨੇ ਦੇਸ਼ ਭਰ ਚੋਂ ਸਭ ਤੋਂ ਮੂਡਲ ਜਿੱਤ ਦੇਸ਼ ਨਾਮ ਸੰਸਾਰ ਪੱਧਰ ‘ਤੇ ਉੱਚਾ ਕੀਤਾ ਹੈ। ਫੈਡਰੇਸ਼ਨ ਵੱਲੋਂ ਇਸ ਮੌਕੇ ਹਰਿਆਣਵੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਚੇਚੇ ਤੌਰ ਤੇ ਗੋਲਡ ਮੈਡਲ ਨਾਲ ਸਨਮਾਨਿਤ ਕਰਨ ਦਾ ਵੀ ਐਲਾਨ ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਸੰਸਥਾ ਦੇ ਪ੍ਰਮੁੱਖ ਗੁਰਬਾਜ ਸਿੰਘ ਮੱਲ੍ਹ, ਕਰਨਜੀਤ ਸਿੰਘ ਚੀਮਾ, ਅਭਿਸ਼ੇਕ ਦਹੀਆ, ਲਲਿਤ ਦਹੀਆ, ਰਵੀ ਗੰਗਾਜ ਅਤੇ ਸਿਧਾਂਤ ਪੰਜੇਟਾ ਆਦਿ ਨੇ ਸਮੂਹ ਨਿਊਜੀਲੈਂਡ ਅਤੇ ਭਾਰਤੀ ਜੇਤੂ ਖਿਡਾਰੀਆਂ ਨੂੰ ਵਧਾਈ ਤੇ ਭਵਿੱਖ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *