0 0
Read Time:1 Minute, 17 Second

ਆਕਲੈਂਡ ਏਅਰਪੋਰਟ ‘ਤੇ ਆਉਂਦੇ ਕੁਝ ਹਫਤਿਆਂ ‘ਚ ਵੱਡੇ ਬਦਲਾਅ ਹੋਣ ਜਾ ਰਹੇ ਹਨ। ਦਰਅਸਲ ਆਕਲੈਂਡ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਚੈੱਕ-ਇਨ ਪ੍ਰਣਾਲੀਆਂ ‘ਚ ਬਦਲਾਅ ਕੀਤਾ ਜਾ ਰਿਹਾ ਹੈ, ਇੱਥੇ ਕਾਊਂਟਰਾਂ ਨੂੰ ਵਧੇਰੇ ਸਵੈ-ਸੇਵਾ ਕਿਓਸਕ ਅਤੇ ਬੈਗ ਡਰਾਪਾਂ ਨਾਲ ਬਦਲਿਆ ਜਾਵੇਗਾ। ਇਨ੍ਹਾਂ ਸੈਲਫ-ਸਰਵਿਸ ਕਿਓਸਕ ਰਾਂਹੀ ਨਾ ਸਿਰਫ ਚੈਕਇਨ, ਬਲਕਿ ਲਗੇਜ ਵੀ ਜਮਾਂ ਕਰਵਾਇਆ ਜਾ ਸਕੇਗਾ। ਬੁਲਾਰੇ ਨੇ ਕਿਹਾ ਕਿ ਅਗਲੇ ਕੁਝ ਸਾਲਾਂ ਵਿੱਚ ਲਗਭਗ 100 ਮੌਜੂਦਾ ਚੈੱਕ-ਇਨ ਕਾਊਂਟਰਾਂ ਨੂੰ ਬਦਲਿਆ ਜਾਵੇਗਾ। ਬੁਲਾਰੇ ਨੇ ਕਿਹਾ ਕਿ ਇਹ ਸੈਲਫ-ਸਰਵਿਸ ਕਿਓਸਕ ਇਨੇਂ ਕਾਰਗਰ ਹੋਣਗੇ ਕਿ ਕੁਝ ਮਿੰਟਾਂ ਵਿੱਚ ਹੀ ਚੈਕਇਨ ਪ੍ਰੋਸੈਸ ਪੂਰਾ ਹੋ ਜਾਏਗਾ, ਨਾਲ ਹੀ ਇੱਕ ਸੈਲਫ-ਸਰਵਿਸ ਕਿਓਸਕ ਤੋਂ ਸਾਰੀਆਂ ਏਅਰਲਾਈਨਜ਼ ਲਈ ਚੈਕਇਨ ਕੀਤਾ ਜਾ ਸਕੇਗਾ। ਆਉਂਦੇ ਕੁਝ ਸਾਲਾਂ ਵਿੱਚ ਇਨ੍ਹਾਂ ਸੈਲਫ-ਸਰਵਿਸ ਕਿਓਸਕ ਦੀ ਗਿਣਤੀ ਵਧਾਕੇ ਸੈਂਕੜੇ ਵਿੱਚ ਕਰ ਦਿੱਤੀ ਜਾਏਗੀ। ਹਾਲਾਂਕਿ ਏਅਰਪੋਰਟ ਅਤੇ ਏਅਰਲਾਈਨ ਸਟਾਫ ਵੱਲੋਂ ਵੀ ਯਾਤਰੀਆਂ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *