0 0
Read Time:1 Minute, 51 Second

ਨਿਊਜ਼ੀਲੈਂਡ ‘ਚ ਨਸਲੀ ਹਮਲਿਆਂ ਦੀਆ ਘਟਨਾਵਾਂ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਨੇ। ਪਿਛਲੇ ਦਿਨੀ ਇੱਕ ਭਾਰਤੀ ਮੂਲ ਦੇ ਡਰਾਈਵਰ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਇੱਕ ਵਾਰ ਫਿਰ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੁਣ ਇੱਕ ਪੰਜਾਬੀ ਬੱਸ ਡਰਾਈਵਰ ਭਿਆਨਕ ਨਸਲੀ ਹਮਲੇ ਦੀ ਘਟਨਾ ਦਾ ਸ਼ਿਕਾਰ ਹੋਇਆ ਹੈ। ਪੰਜਾਬੀ ਡਰਾਈਵਰ ਦੀ 4 ਨੌਜਵਾਨਾਂ ਦੇ ਵੱਲੋਂ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਇੰਨੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਸੀ ਕਿ ਰੀੜ ਦੀ ਹੱਡੀ (ਲੱਕ ਦੇ ਨਜਦੀਕ) ਵਿੱਚ ਫਰੈਕਚਰਚ ਆਇਆ ਹੈ ਤੇ ਡਾਕਟਰਾਂ ਅਨੁਸਾਰ ਆਪਣੇ ਆਪ ਚੱਲਣ ਲਈ ਅਤੇ ਪਹਿਲਾਂ ਵਰਗਾ ਹੋਣ ਲਈ ਉਸਨੂੰ ਘੱਟੋ-ਘੱਟ 3 ਮਹੀਨੇ ਦਾ ਸਮਾਂ ਲਗੇਗਾ। ਇਹ ਘਟਨਾ ਬੀਤੀ 31 ਅਗਸਤ ਦੀ ਹੈ ਅਤੇ ਜਦਕਿ ਪੁਲਿਸ ਵੱਲੋਂ ਅਜੇ ਵੀ ਦੋਸ਼ੀਆਂ ਦੀ ਭਾਲ ਹੀ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਮੁਤਾਬਿਕ ਇਹ ਘਟਨਾ ਨਿਊਲਿਨ 24 ਆਰ ਰੂਟ ‘ਤੇ ਵਾਪਰੀ ਸੀ, ਉਨ੍ਹਾਂ ਦੱਸਿਆ ਕਿ 4 ਨੌਜਵਾਨ ਉਸਦੀ ਬੱਸ ਵਿੱਚ ਰਾਤ 9.30 ਵਜੇ ਦੇ ਕਰੀਬ ਚੜ੍ਹੇ ਸਨ ਅਤੇ ਉਨਾਂ ਨੇ ਬਿਨ੍ਹਾਂ ਪੈਸਿਆਂ ਤੋਂ ਸਫਰ ਦੀ ਗੱਲ ਆਖੀ ਸੀ। ਜਿਸ ਤੋਂ ਡਰਾਈਵਰ ਨੇ ਨਾਂਹ ਕਰ ਦਿੱਤੀ ਸੀ। ਇਸ ਤੋਂ ਬਾਅਦ ਮਾਮਲਾ ਅਜਿਹਾ ਭਖਿਆ ਕਿ ਨੌਜਵਾਨਾਂ ਨੇ ਪੰਜਾਬੀ ਮੁੰਡੇ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਸਕੈਟਬੋਰਡ ਨਾਲ ਵੀ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਫਿਲਹਾਲ ਨੌਜਵਾਨ ਇਲਾਜ਼ ਅਧੀਨ ਹੈ। ਦੱਸ ਦੇਈਏ ਇਹ ਪੰਜਾਬੀ ਡ੍ਰਾਈਵਰ 2 ਬੱਚਿਆਂ ਦਾ ਪਿਤਾ ਹੈ।ਸਰੋਤ : ਰੇਡੀਓ ਸਾਡੇਆਲਾ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *