1 0
Read Time:1 Minute, 44 Second

ਆਕਲੈਂਡ- ਪੰਜਾਬੀਆਂ ਦੀ ਜੱਦੀ ਖੇਡ ਕਬੱਡੀ ਅੱਜ ਪੂਰੀ ਦੁਨਿਆਂ ਵਿੱਚ ਮਸ਼ਹੂਰ ਹੈ। ਇਸ ਨੂੰ ਦੇਸ਼ਾਂ-ਵਿਦੇਸ਼ਾਂ ਵਿੱਚ ਮਾਣ-ਸਨਮਾਨ ਨਾਲ ਖੇਡਿਆ ਜਾਂਦਾ ਹੈ। ਮਾਂ ਖੇਡ ਕਬੱਡੀ ਨੂੰ ਅੰਤਰਰਾਸ਼ਟਰੀ ਪਰਵਾਜ ਦੇਣ ਵਾਲੇ ਕੋਚ ਗੁਰਮੇਲ ਸਿੰਘ ਦਿੜਬਾ ਦਾ ਨਾਂ ਬਹੁਤ ਪ੍ਰਸਿੱਧ ਹੈ। ਕੋਚ ਗੁਰਮੇਲ ਸਿੰਘ ਨੇ ਕਈ ਮੁਲਕਾਂ ਦੀਆਂ ਟੀਮਾਂ ਨੂੰ ਜਿੱਥੇ ਕੋਚਿੰਗ ਦਿੱਤੀ। ਉੱਥੇ ਹੀ ਬਾਬਾ ਬਚਨ ਸਿੰਘ ਅਕੈਡਮੀ ਦਿੜਬਾ ਨੂੰ ਵੀ ਆਪਣੀ ਕੋਚਿੰਗ ਨਾਲ ਵੱਡਾ ਮੁਕਾਮ ਦਿੱਤਾ।ਕੋਚ ਗੁਰਮੇਲ ਸਿੰਘ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਜਿਸਦੇ ਚੱਲਦਿਆਂ ਉਹ ਪਿਛਲੇ ਦਿਨੀ ਸਰੀਰਿਕ ਤੌਰ ਤੇ ਵਿਛੋੜਾ ਪਾ ਗਏ। ਉਹਨਾਂ ਦੇ ਇਸ ਵਿਛੋੜੇ ਤੇ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਵੱਲੋਂ ਕੋਚ ਗੁੁਰਮੇਲ ਸਿੰਘ ਦਿੜਬਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਕਬੱਡੀ ਨੂੰ ਕੋਚ ਗੁਰਮੇਲ ਸਿੰਘ ਵਰਗੇ ਸਮਰਪਿਤ ਲੋਕਾਂ ਦੀ ਇਸ ਮੌਕੇ ਸਖਤ ਜ਼ਰੂਰਤ ਹੈ। ਇਸ ਮੌਕੇ ਫੈਡਰੇਸ਼ਨ ਦੇ ਚੇਅਰਮੈਨ ਪਰਮਜੀਤ ਬੋਲੀਨਾ, ਪ੍ਰਧਾਨ ਬੱਬਲੂ ਕੁਰਕਸ਼ੇਤਰ, ਬੁਲਾਰੇ ਮਨਜਿੰਦਰ ਸਿੰਘ ਬਾਸੀ,ਸਕੱਤਰ ਦਰਸ਼ਨ ਸਿੰਘ ਨਿੱਝਰ, ਗੋਪਾ ਬੈਂਸ, ਦਿਲਾਵਰ ਹਰੀਪੁਰ, ਗੋਲਡੀ ਸਹੋਤਾ, ਸਿ਼ੰਦਰ ਸਮਰਾ, ਮਨਜਿੰਦਰ ਸਹੋਤਾ, ਹਰਜੀਤ ਰਾਏ, ਚਰਨਜੀਤ ਥਿਆੜਾ, ਰਾਕੇਸ਼ ਪੰਡਤ,ਤਰੁਨ ਕਾਲੀਆ, ਸਿੰਦਾ ਭੋਜਰਾਜ, ਜਸਕਰਨ ਧਾਰੀਵਾਲ, ਕਾਂਤਾ ਧਾਲੀਵਾਲ, ਭਿੰਦਾ ਪਾਸਲਾ, ਐਸ.ਪੀ ਲਹੌਰੀਆਂ ਮੈਂਬਰ ਸ਼ਾਮਿਲ ਹੋਏ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *