1 0
Read Time:1 Minute, 41 Second

ਨਿਊਜੀਲੈਂਡ ਹਰਿਆਣਾ ਫੈਡਰੇਸ਼ਨ ਦੀ ਟੀਮ ਹੜ੍ਹ ਪ੍ਰਭਾਵਿਤ ਲੋਕਾਂ ਲਈ ਹੋਈ ਸਰਗਰਮ, ਭੇਜੀ ਰਾਹਤ ਸਮੱਗਰੀ।

ਜਾਚਕੁ ਮੰਗੇ ਦਾਨ ਦੇਹਿ ਪਿਆਰਿਆ ॥
ਦੇਵਣਹਾਰੁ ਦਾਤਾਰ ਮੈਂ ਨਿੱਤ ਚਿਤਾਰਿਆ ॥
ਦੇ ਮੁੱਖ ਵਾਕ ਅਨੁਸਾਰ ਫੈਡਰੇਸ਼ਨ ਦੇ ਕਾਰਕੁੰਨ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਲੈ ਕੇ ਮਨੁੱਖਤਾ ਦੀ ਸੇਵਾ ਲਈ ਅੰਬਾਲਾ ਦੇ ਗੁਰਦੁਆਰਾ ਲਖਨੌਰ ਸਾਹਿਬ ਪੁੱਜ ਚੁੱਕੇ ਹਨ । ਹਰਿਆਣਾ ਫੈਡਰੇਸ਼ਨ ਦੇ ਮੈਂਬਰਾਂ ਨਾਲ ਹੋਈ ਗੱਲ-ਬਾਤ ਵਿੱਚ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਫੈਡਰੇਸ਼ਨ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਮਾਇਆ ਇਕੱਠੀ ਕਰ ਕੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਸ਼ਨ ਖਰੀਦ ਕੇ ਗੁਰਦੁਆਰਾ ਸਾਹਿਬ ਪਹੁੰਚਾ ਦਿੱਤਾ ਹੈ। ਇਹ ਰਾਸ਼ਨ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਸਹਿਯੋਗ ਨਾਲ ਕੱਚਾ ਰਾਸ਼ਨ ਪੈਕ ਕਰਕੇ ਅਤੇ ਲੰਗਰ ਬਣਾ ਕੇ ਹੜ੍ਹ ਪੀੜ੍ਹਤ ਲੋਕਾਂ ਵਿੱਚ ਵੰਡਿਆਂ ਜਾ ਰਿਹਾ ਹੈ। ਇਸ ਸੇਵਾ ਲਈ ਗੁਰਦੁਆਰਾ ਲਖਨੌਰ ਸਾਹਿਬ ਦੀ ਕਮੇਟੀ ਨੇ ਹਰਿਆਣਾ ਫੈਡਰੇਸ਼ਨ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਹੈ। ਨਿਊਜੀਲੈਂਡ ਹਰਿਆਣਾ ਫੈਡਰੇਸ਼ਨ ਦੀ ਟੀਮ ਸਮਾਜਿਕ ਕੰਮਾਂ ਵਿੱਚ ਹਮੇਸ਼ਾ ਸਰਗਰਮ ਰਹਿੰਦੀ ਹੈ। ਭਾਵੇਂ ਖੂਨਦਾਨ ਕੈਂਪ ਹੋਵੇ ਜਾਂ ਫੂਡ ਡੋਨੇਸ਼ਨ, ਕਿਸਾਨ ਅੰਦੋਲਨ ਜਾਂ ਕੁਦਰਤੀ ਕਰੋਪੀ ਹਰ ਸਮੇਂ ਇਹ ਸੰਸਥਾ ਪਹਿਲੀ ਕਤਾਰ ਵਿਚ ਸੇਵਾ ਕਰਦੀ ਨਜ਼ਰ ਆਈ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *