0 0
Read Time:1 Minute, 16 Second

ਡਿਪਾਰਟਮੈਂਟ ਆਫ ਇਨਟਰਨਲ ਅਫੇਅਰਜ਼ ਤੇ ਨਿਊਜੀਲੈਂਡ ਰਿਜਰਵ ਬੈਂਕ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੁਈਨ ਐਲੀਜ਼ਾਬੇਥ 2 ਦੀ ਮੌਤ ਨਾਲ ਨਿਊਜੀਲੈਂਡ ਦੇ ਪਾਸਪੋਰਟ, ਪਰੰਸੀ ਜਾਂ ਰਾਸ਼ਟਰੀ ਗੀਤ ਵਿੱਚ ਮੌਜੂਦਾ ਸਮੇਂ ਵਿੱਚ ਕੋਈ ਫਰਕ ਨਹੀਂ ਪਏਗਾ। ਪਰ ਕਿੰਗ ਚਾਰਲਸ 3 ਦੇ ਰਾਜਾ ਬਨਣ ਤੋਂ ਬਾਅਦ ਰਾਸ਼ਟਰੀ ਗੀਤ ਵਿੱਚ ਥੋੜਾ ਬਦਲਾਅ ਜਰੂਰ ਹੋਏਗਾ। ਦੱਸਦੀਏ ਕਿ 70 ਸਾਲਾ ਦੇ ਰਾਜਭਾਗ ਨੂੰ ਭੋਗਣ ਤੋਂ ਬਾਅਦ ਬੀਤੀ ਰਾਤ ਕੁਈਨ ਐਲੀਜ਼ਾਬੇਥ 2 ਦੀ ਮੌਤ 96 ਸਾਲ ਦੀ ਉਮਰ ਵਿੱਚ ਹੋ ਗਈ ਹੈ।ਉਨ੍ਹਾਂ ਨੇ ਆਪਣੇ ਅੰਤਿਮ ਸਾਹ ਸਕਾਟਲੈਂਡ ਦੇ ਬੇਲਮੋਰਲ ਕੈਸ਼ਲ ਵਿਖੇ ਲਏ, ਜਿੱਥੇ ਉਹ ਆਪਣੀਆਂ ਗਰਮੀਆਂ ਬਤੀਤ ਕਰਦੇ ਸਨ। ਦਰਅਸਲ ਨਿਊਜੀਲੈਂਡ ਪਾਸਪੋਰਟ ਅਤੇ ਕਰੰਸੀ ‘ਤੇ ਕੁਈਨ ਐਲੀਜਾਬੇਥ 2 ਦੀ ਤਸਵੀਰ ਛਪੀ ਹੈ। ਭਵਿੱਖ ਵਿੱਚ ਪਾਸਪੋਰਟ ਕਿੰਗ ਚਾਰਲਸ 3 ਦੇ ਨਾਮ ‘ਤੇ ਜਾਰੀ ਹੋਣਗੇ। ਇਸੇ ਤਰ੍ਹਾਂ ਕਰੰਸੀ ‘ਤੇ ਵੀ ਰਾਣੀ ਦੀ ਤਸਵੀਰ ਉਸ ਵੇਲੇ ਬਦਲੀ ਜਾਏਗੀ, ਜਦੋਂ ਨਵੇਂ ਨੋਟ ਛਾਪੇ ਜਾਣਗੇ, ਜੋ ਕਿ ਨਜਦੀਕੀ ਭਵਿੱਖ ਵਿੱਚ ਸੰਭਵ ਨਹੀਂ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *