0
0
Read Time:54 Second
ਹੈਮਿੰਲਟਨ : ਅੱਜ ਦੁਪਹਿਰ ਨਿਊਜ਼ੀਲੈਂਡ ਦੀ ਨਾਮਵਰ ਸੰਸਥਾ ਹਰਿਆਣਾ ਫ਼ੈਡਰੇਸ਼ਨ ਐਨ ਜ਼ੈਡ ਵੱਲੋਂ ਪੰਜਾਬੀਆਂ ਦੇ ਹਰਮਨ ਪਿਆਰੇ ਸ਼ਹਿਰ ਹੈਮਿੰਲਟਨ ਵਿੱਚ ਚੌਥਾ ਖ਼ੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਲਗਭਗ ਦੋ ਦਰਜਨਾਂ ਯੂਨਿਟ ਖ਼ੂਨਦਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸੰਸਥਾ ਕਈ ਮਹੀਨਿਆਂ ਤੋਂ ਸਮੇਂ ਸਮੇਂ ‘ਤੇ ਲੋਕ ਭਲਾਈ ਅਤੇ ਸਮਾਜਿਕ ਕਾਰਜਾਂ ਵਿੱਚ ਯੋਗਦਾਨ ਪਾਉਂਦੀ ਆ ਰਹੀ ਹੈ। ਇਸ ਖ਼ੂਨਦਾਨ ਕੈਂਪ ਵਿੱਚ ਸਥਾਨਕ ਸ਼ਹਿਰ ਦੇ ਮੇਅਰ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰ ਪ੍ਰੰਬਧਕਾਂ ਅਤੇ ਦਾਨੀ ਸੱਜਣਾ ਦੀ ਹੌਸਲਾ ਅਫਜ਼ਾਈ ਕੀਤੀ। ਸੰਸਥਾ ਦੀਆਂ ਭਵਿੱਖਤ ਗਤੀਵਿਧੀਆਂ ਸੰਬੰਧੀ ਜਾਣਕਾਰੀ ਲਈ, HFNZ ਪੇਜ਼ ਨਾਲ ਜੁੜ੍ਹ ਸਕਦੇ ਹੋ।