0 0
Read Time:1 Minute, 21 Second

ਐਨ ਜੈਡ ਪੰਜਾਬੀ ਪੋਸਟ ; ਆਕਲੈਂਡ ‘ਚ ਇੱਕ ਖਤਰਨਾਕ ਲੁੱਟ ਦੀ ਵਾਰਦਾਤ ਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।ਇਹ ਵਾਰਦਾਤ ਸ਼ਨੀਵਾਰ ਦੇਰ ਰਾਤ ਨੂੰ ਵਾਪਰੀ ਜਦੋਂ ਗਲੇਨਫੀਲਡ ਦੇ ਟਾਰਗੇਟ ਰੋਡ ‘ਤੇ ਸ਼ਰਾਬ ਦੀ ਠੇਕੇ ਨੂੰ ਲੁੱਟਿਆ ਗਿਆ।ਪੁਲਿਸ ਨੇ ਦੱਸਿਆ ਕਿ ਲੁੱਟ ਦੌਰਾਨ ਇੱਕ ਏਅਰ ਰਾਈਫਲ ਦਿਖਾਈ ਗਈ ਸੀ।ਪੁਲਿਸ ਨੇ ਤਫਤੀਸ਼ ਤੋਂ ਬਾਅਦ ਐਤਵਾਰ ਨੂੰ ਗ੍ਰਿਫਤਾਰੀਆਂ ਕੀਤੀਆਂ ਹਨ।ਪਹਿਲਾਂ ਇੱਕ 14 ਅਤੇ 16 ਸਾਲ ਦੇ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਨਾਲ ਹੀ ਇੱਕ ਤੀਜੇ ਨੌਜਵਾਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।ਛਾਪੇਮਾਰੀ ਦੌਰਾਨ ਪੁਲਿਸ ਨੂੰ ਵਾਰਦਾਤ ਦੌਰਾਨ ਵਰਤੀ ਏਅਰ ਰਾਈਫਲ ਅਤੇ ਸ਼ਰਾਬ ਦੀਆਂ ਖਾਲੀ ਬੋਤਲਾਂ ਮਿਲੀਆਂ ਹਨ।14 ਅਤੇ 16 ਸਾਲ ਦੀ ਉਮਰ ਦੇ ਨੌਜਵਾਨ ਇਸ ਹਫਤੇ ਯੂਥ ਕੋਰਟ ਦੇ ਇੱਕ ਜੱਜ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ , ਜਿਨ੍ਹਾਂ ‘ਤੇ ਡਕੈਤੀ ਦਾ ਦੋਸ਼ ਲਗਾਇਆ ਗਿਆ ਹੈ ਅਤੇ ਤੀਜੇ ਵਿਅਕਤੀ ਨੂੰ ਯੂਥ ਏਡ ਲਈ ਰੈਫਰ ਕੀਤਾ ਗਿਆ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *