0 0
Read Time:1 Minute, 3 Second

ਆਕਲੈਂਡ : ਮਹਿੰਗਾਈ ਤੋਂ ਨਿਊਜੀਲੈਂਡ ਵਾਸੀਆਂ ਨੂੰ ਨਿਜਾਦ ਦੁਆਉਣ ਲਈ ਨਿਊਜੀਲੈਂਡ ਸਰਕਾਰ ਨੇ ਕੋਸਟ ਆਫ ਲਿਵਿੰਗ ਸੁਪਰੋਟ ਨੂੰ ਜਨਵਰੀ 2023 ਤੱਕ ਵਧਾਉਣ ਦਾ ਫੈਸਲਾ ਲਿਆ ਹੈ। ਇਸ ਫੈਸਲੇ ਤਹਿਤ 25 ਸੈਂਟ ਪ੍ਰਤੀ ਲਿਟਰ ਪੈਟਰੋਲ ‘ਤੇ ਫਿਊਲ ਟੈਕਸ, ਰੋਡ ਯੂਜਰ ਟੈਕਸ ਅਤੇ ਪਬਲਿਕ ਟ੍ਰਾਂਸਪੋਰਟ ਦਾ ਅੱਧਾ ਕਿਰਾਇਆ ਘਟਾਏ ਜਾਣ ਦਾ ਜੋ ਫੈਸਲਾ ਬੀਤੇ ਸਮੇਂ ਵਿੱਚ ਲਿਆ ਗਿਆ ਸੀ, ਉਸਨੂੰ ਫੈਸਲਾ 31 ਜਨਵਰੀ 2023 ਤੱਕ ਵਧਾਉਣ ਦਾ ਫੈਸਲਾ ਲਿਆ ਹੈ।ਇਸ ਗੱਲ ਦੀ ਜਾਣਕਾਰੀ ਫਾਇਨਾਂਸ ਮਨਿਸਟਰ ਗ੍ਰਾਂਟ ਰਾਬਰਟਸਨ ਵਲੋਂ ਦਿੱਤੀ ਗਈ ਹੈ। ਇਸ ਮੌਕੇ ਬਿਆਨਬਾਜੀ ਕਰਦਿਆਂ ਉਨ੍ਹਾਂ ਦੱਸਿਆ ਕਿ ਕੋਸਟ ਆਫ ਲਿਵਿੰਗ ਨੂੰ ਕਾਬੂ ਵਿੱਚ ਰੱਖਣਾ ਆਸਾਨ ਨਹੀਂ ਹੈ, ਪਰ ਉਨ੍ਹਾਂ ਦੀ ਸਰਕਾਰ ਫਿਰ ਵੀ ਹਰ ਕੋਸ਼ਿਸ਼ ਕਰ ਰਹੀ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਇਸ ਤੋਂ ਵੱਧ ਤੋਂ ਵੱਧ ਰਾਹਤ ਮਿਲੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *