0 0
Read Time:1 Minute, 59 Second

ਆਕਲੈਂਡ : ਫਲੂ ਜਾਂ ਇਨਫਲੂਏਂਜ਼ਾ ਦੇ ਮਾਮਲਿਆਂ ਨੇ ਇਸ ਸਾਲ ਪਿਛਲੇ 5 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਪਹਿਲਾਂ ਲਾਗੂ ਕੋਵਿਡ ਦੀਆਂ ਸਖ਼ਤ ਹਿਦਾਇਤਾਂ ਅਤੇ ਪਾਬੰਦੀਆਂ ਕਾਰਨ ਫਲੂ ਦੇ ਮਾਮਲਿਆਂ ਵਿੱਚ ਗਿਰਾਵਟ ਵੀ ਦਰਜ ਦਰਜ ਕੀਤੀ ਗਈ ਸੀ ਪਰ 2022 ਦੇ ਸ਼ੁਰੂ ਹੋਣ ਤੋਂ ਅਪ੍ਰੈਲ ਤੱਕ ਇਸਦੇ ਮਾਮਲਿਆਂ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲਿਆ ਹੈ। ਆਓ ਇਸਤੋਂ ਬਚਣ ਅਤੇ ਇਲਾਜ ਸਬੰਧੀ ਕੁਝ ਨੁਕਤਿਆਂ ਬਾਰੇ ਜਾਣੀਏ।ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਅਪ੍ਰੈਲ ਦੇ ਮੱਧ ਤੱਕ ਕਰੀਬ 368 ਲੋਕਾਂ ਨੂੰ ਫਲੂ ਨਾਲ਼ ਸਬੰਧਿਤ ਗੰਭੀਰ ਬਿਮਾਰੀ ਕਰਕੇ ਹਸਪਤਾਲਾਂ ਵਿੱਚ ਭਰਤੀ ਕਰਵਾਉਣਾ ਪਿਆ ਜਦਕਿ ਇਹ ਸੰਖਿਆ ਲਗਾਤਾਰ ਵਧ ਰਹੀ ਹੈ। ਗੱਲਬਾਤ ਕਰਦਿਆਂ ਡਾਕਟਰ ਭਜਨਪ੍ਰੀਤ ਸਿੰਘ ਨੇ ਦੱਸਿਆ ਕਿ ਫਲੂ ਦਾ ਟੀਕਾਕਰਨ ਕਿੰਨਾ ਜ਼ਰੂਰੀ ਹੈ ਅਤੇ ਹਰ ਸਾਲ ਇਸ ਨੂੰ ਕਿਉਂ ਲਗਵਾਉਣਾ ਪੈਂਦਾ ਹੈ। ਉਨ੍ਹਾਂ ਫਲੂ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਇਹ ਵੀ ਸਮਝਾਇਆ ਕਿ ਇਹ ਕੋਵਿਡ-19 ਜਾਂ ਹੋਰ ਵਾਇਰਸਾਂ ਤੋਂ ਕਿਵੇਂ ਅਲਗ ਹੈ। ਇਸ ਦੌਰਾਨ ਛੋਟੇ ਬੱਚਿਆਂ ਦੇ ਮਾਪੇ ਖ਼ਾਸ ਕਰ ਇਹ ਜਾਣਨਾ ਚਹੁੰਦੇ ਹਨ ਕਿ ਬੱਚੇ ਨੂੰ ਵਾਰ-ਵਾਰ ਫਲੂ ਹੋਣ ਤੋਂ ਕਿਵੇਂ ਬਚਾਇਆ ਜਾਵੇ। ਇਸ ਬਾਬਤ ਗੱਲ ਕਰਦਿਆਂ ਬੱਚਿਆਂ ਦੇ ਮਾਹਿਰ ਡਾਕਟਰ ਰਾਜ ਖਿੱਲਨ ਨੇ ਦੱਸਿਆ ਕਿ ਬੱਚਿਆਂ ਦੀ ਖ਼ੁਰਾਕ ਅਤੇ ਸਾਫ ਸਫਾਈ ਦਾ ਧਿਆਨ ਰੱਖ ਕੇ ਇਸ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਸਟੋਰਾਂ ਤੋਂ ਮਿਲਣ ਵਾਲੀਆਂ ਇਮਿਊਨਿਟੀ ਵਧਾਉਣ ਦੀਆਂ ਦਵਾਈਆਂ ਇਸ ਮਾਮਲੇ ਵਿੱਚ ਓਨੀਆਂ ਕਾਰਗਰ ਨਹੀਂ ਹੁੰਦੀਆਂ ਜਿੰਨ੍ਹਾਂ ਕਿ ਉਨ੍ਹਾਂ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *