0
0
Read Time:49 Second
ਆਕਲੈਂਡ, 26 ਜੂਨ 2022 :-ਐਨ ਜ਼ੈਡ ਸਿੱਖ ਗੇਮਜ਼ ਵੱਲੋਂ ਸੰਯੁਕਤ ਰੂਪ ਵਿੱਚ 2021-2022 ਦੀਆ ਖੇਡਾਂ 26,27 ਨਵੰਬਰ ਨੂੰ ਹੋਣਗੀਆਂ। ਜ਼ਿਕਰਯੋਗ ਹੈ ਕਿ ਕਰੋਨਾ ਕਾਰਨ 2021 ਦੀਆਂ ਖੇਡਾਂ ਨਹੀਂ ਹੋ ਸਕੀਆਂ ਅਤੇ 2020 ਦੀਆਂ ਖੇਡਾਂ ਦੌਰਾਨ ਵੀ ਬਾਰਡਰ ਬੰਦ ਹੋਣ ਕਾਰਨ ਬਾਹਰੋਂ ਖਿਡਾਰੀ ਨਹੀਂ ਪਹੁੰਚ ਸਕੇ। ਸੰਸਥਾ ਨੇ ਇਸ ਸਾਲ ਹੋਣ ਵਾਲੀਆਂ ਖੇਡਾਂ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤੀਆਂ ਹਨ। ਇਸ ਵਾਰ ਸਿੱਖ ਖੇਡਾਂਦਾ ਬਜਟ ਲਗਭਗ ਇੱਕ ਮਿਲੀਅਨ ਡਾਲਰ ਤੋਂ ਉਪਰ ਹੋਣ ਦਾ ਅਨੁਮਾਨ ਹੈ।ਹੋਰ ਜਾਣਕਾਰੀ ਲਈ NZ SIKH GAMES ਦੇ ਸੋਸ਼ਲ ਮੀਡੀਆ ਪੇਜ਼ ਤੋਂ ਪ੍ਰਾਪਤ ਕਰ ਸਕਦੇ ਹੋ।