0 0
Read Time:1 Minute, 11 Second

ਆਕਲੈਂਡ : ਕ੍ਰਿਸਟੋਫਰ ਮਾਰਕ ਮੇਕਰਥੀ ਨੂੰ ਆਪਣੇ ਇੱਕ ਗ੍ਰਾਹਕ ਨੂੰ ਬੇਵਕੂਫ ਬਨਾਉਣਾ ਕਾਫੀ ਮਹਿੰਗਾ ਪਿਆ ਹੈ, ਜਿੱਥੇ ਉਸਨੂੰ ਹਜਾਰਾਂ ਡਾਲਰਾਂ ਦਾ ਜੁਰਮਾਨਾ ਲਾਇਆ ਗਿਆ ਹੈ, ਉੱਥੇ ਹੀ ਹੁਣ 2 ਸਾਲ ਤੱਕ ਉਹ ਆਪਣਾ ਲਾਇਸੈਂਸ ਵੀ ਰੀਨਿਊ ਨਹੀਂ ਕਰਵਾ ਸਕੇਗਾ ਤੇ ਨਾ ਹੀ ਇਮੀਗ੍ਰੇਸ਼ਨ ਦਾ ਕੰਮ ਕਰ ਸਕੇਗਾ।ਦਰਅਸਲ ਕ੍ਰਿਸਟੋਫਰ ਨੇ ਨਿਊਜੀਲੈਂਡ ਵਿੱਚ ਇੱਕ ਓਵਰਸਟੇਅ ਕਰ ਰਹੀ ਮਹਿਲਾ ਤੋਂ ਉਸਦੇ ਰਿਸ਼ਤੇਦਾਰ ਰਾਂਹੀ ਮਹਿਲਾ ਨੂੰ ਨਿਊਜੀਲੈਂਡ ਵਿੱਚ ਸਹੀ ਢੰਗ ਦਾ ਵੀਜਾ ਦੁਆਉਣ, 61 ਵੀਜਾ ਰੀਕੁਏਸਟ ਕੀਤੇ ਜਾਣ ਦਾ ਝੂਠਾ ਲਾਰਾ ਕਈ ਸਾਲ ਲਾਈ ਰੱਖਿਆ ਤੇ ਜਦੋਂ ਮਾਮਲਾ ਟ੍ਰਿਬਿਊਨਲ ਤੱਕ ਪੁੱਜਿਆ ਤਾਂ ਮਾਮਲੇ ਵਿੱਚ ਕ੍ਰਿਸਟੋਫਰ ਨੂੰ ਦੋਸ਼ੀ ਪਾਇਆ ਗਿਆ। ਗ੍ਰਾਹਕ ਕੋਲੋਂ ਲਏ ਗਏ $4025 ਤੋਂ ਇਲਾਵਾ ਉਸਨੂੰ ਜੁਰਮਾਨੇ ਤੇ ਮੁਆਵਜੇ ਵਜੋਂ $6025 ਅਦਾ ਕਰਨ ਦੇ ਹੁਕਮ ਹੋਏ ਹਨ ਤੇ ਨਾਲ ਹੀ ਹੁਣ ਅਗਲੇ 2 ਸਾਲ ਕ੍ਰਿਸਟੋਫਰ ਆਪਣਾ ਲਾਇਸੈਂਸ ਵੀ ਰੀਨਿਊ ਨਹੀਂ ਕਰਵਾ ਸਕੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *