3 0
Read Time:1 Minute, 49 Second

ਆਪਣੀ ਔਲਾਦ ਦੇ ਮੋਢੇ ਤੇ ਇੱਕ ਵਾਰੀਂ ਰੱਖਿਆ ਬਾਪੂ ਦਾ ਹੱਥ ਸਾਰੀ ਜ਼ਿੰਦਗੀ ਹੌਸਲਾ ਦਿੰਦਾ । ਉਹ ਹੱਥ ਨ੍ਹੇਰ – ਸਵੇਰ ਸੱਤ ਸਮੁੰਦਰ ਪਾਰ ਸ਼ਿਫਟਾਂ ਲਾਉਂਦੀਆਂ ਆਪਣੀਆਂ ਧੀਆਂ ਦੇ ਨਾਲ ਵੀ ਤੁਰਦਾ ਤੇ ਪਿੰਡੋਂ ਸ਼ਹਿਰ ਨੂੰ ਜਾਂਦੀ ਸੜਕ ਤੇ ਭਰਤੀ ਹੋਣ ਦੀ ਆਸ ਵਿੱਚ ਦੌੜ ਲਾਉਂਦੇ ਸਪੂਤਾਂ ਦੇ ਚੇਤਿਆਂ ‘ਚ ਵੀ ਸ਼ਕਤੀ ਭਰਦਾ ।

ਬਾਪੂ ਵੀ ਬੜੇ ਕਮਾਲ ਦੀ ਚੀਜ਼ ਆ ,
ਉਹਦੀ ਜੇਬ ਭਾਵੇਂ ਖਾਲੀ ਹੋਵੇ ਪਰ ਹੌਂਸਲੇ ਲੱਖਾਂ – ਕਰੋੜਾਂ ਦੇ ਚੁੱਕੀ ਫਿਰਦਾ ਹੁੰਦਾ , ਡੋਲਣ ਨੀ ਦਿੰਦਾ । ਉਹਦੇ ਨਾਲ ਕਰਨ ਨੂੰ ਗੱਲਾਂ ਵੀ ਬਹੁਤ ਹੁੰਦੀਆਂ ਤੇ ਜਦੋਂ ਗੱਲ ਹੁੰਦੀ ਆ ਫੇਰ ਕੋਈ ਗੱਲ ਵੀ ਨਹੀਂ ਸੁੱਝਦੀ , ਜਿਵੇਂ ਰੱਬ ਨੂੰ ਮਿਲਣ ਲਈ ਕੋਈ ਸਾਰੀ ਉਮਰ ਭਗਤੀ ਕਰੇ ਤੇ ਅਚਾਨਕ ਜਿਸ ਦਿਨ ਰੱਬ ਮਿਲੇ ਤਾਂ ਕਰਨ ਲਈ ਕੋਈ ਪ੍ਰਸ਼ਨ ਵੀ ਨਾ ਹੋਵੇ ।

ਮਾਂ ਆਪਣੇ ਬੱਚੇ ਨੂੰ ਲਾਡ – ਲਡਾਉਂਦੀ ਗੋਦੀ ‘ਚ ਰੱਖ ਕੇ ਖਿਡਾਉਂਦੀ ਦੇ ਦੀਨ – ਦੁਨੀਆ ਦੀ ਜਾਣਕਾਰੀ ਦਿੰਦੀ ਆ ,
ਪਰ ਬਾਪੂ ਉਸੇ ਜਵਾਕ ਨੂੰ ਇਸਦਾ ਅਗਲਾ ਪੜਾਅ ਦਿਖਾਉਂਦਿਆਂ , ਆਪਣੇ ਮੋਢੇ ਤੇ ਚੁੱਕ ਆਪਣੇ ਸਿਰ ਤੋਂ ਵੀ ਉੱਚਾ ਕਰਦਾ ਤਾਂ ਜੋ ਉਸਦਾ ਬੱਚਾ ਉਹ ਵੀ ਵੇਖ ਸਕੇ , ਜੋ ਉਸਨੂੰ ਵੇਖਣਾ ਨਸੀਬ ਨਾ ਹੋਇਆ ।

ਕਈ ਵਾਰੀਂ ਬਾਪੂ ਸਰੀਰਿਕ ਤੌਰ ਉਹਲੇ ਹੋ ਜਾਂਦੇ ਆ ਪਰ ਉਹਨਾਂ ਦੀ ਹੋਂਦ ਦੀ ਮਹਿਕ ਕਿਤੇ ਨਹੀੰ ਜਾਂਦੀ ,ਫੇਰ ਉਹ ਆਪਣੀ ਔਲਾਦ ਦੀ ਔਲਾਦ ਬਣਕੇ ਉਸੇ ਘਰ ਵਿੱਚ ਨਿੱਕੇ ਬਾਲ ਦੇ ਰੂਪ ‘ਚ ਆਣ ਹਾਜ਼ਿਰ ਹੁੰਦੇ ਆ
ਤਾਂ ਜੋ ਉਹ ਆਪਣੇ ਲਹੂ ਨੂੰ ਇੱਕ ‘ਬਾਪੂ’ ਹੋਣ ਦੀ ਦਾਤ ਤੇ ਜ਼ਿੰਮੇਵਾਰੀ ਬਖਸ਼ ਸਕਣ…….!!!!

✍🏽 ਰਣਜੀਤ ਸੰਧੂ, ਆਕਲੈਂਡ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *