0
0
Read Time:1 Minute, 0 Second
ਐਨ ਜ਼ੈਡ ਪੰਜਾਬੀ ਪੋਸਟ : ਤਾਜਾ ਖ਼ਬਰਾਂ ਅਨੁਸਾਰ ਦੱਖਣੀ ਆਕਲੈਂਡ ਦੇ ਇੱਕ ਲਾਊਂਡਰੂਮਾਟ ਨੂੰ ਲੁੱਟਣਾ ਆਏ ਲੁਟੇਰਿਆਂ 75 ਸਾਲਾ ਬਜੁਰਗ ਦੇ ਮੂੰਹ ‘ਤੇ ਉਸ ਸਮੇਂ ਮੁੱਕਾ ਮਾਰਿਆ ਜਦੋਂ ਬਜ਼ੁਰਗ ਐਤਵਾਰ ਨੂੰ ਦੁਕਾਨ ਬੰਦ ਕਰਨ ਤੋਂ ਪਹਿਲਾਂ ਪ੍ਰਾਰਥਨਾ ਕਰ ਰਿਹਾ ਸੀ ।
ਉਸ ਦੀ ਨੂੰਹ ਆਰਤੀ ਦਵੇ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੇ ਮੂੰਹ ‘ਤੇ ਮੁੱਕਾ ਮਾਰਿਆ ਅਤੇ ਉਹ ਜ਼ਮੀਨ ‘ਤੇ ਡਿੱਗ ਗਿਆ ਅਤੇ ਉਹ ਦੁਕਾਨ ਦਾ ਗੱਲ੍ਹਾ ਲੈ ਕੇ ਦੌੜ ਗਏ।ਬਜ਼ੁਰਗ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ, ਪਰ ਉਸ ਦੇ ਚਿਹਰੇ ਅਤੇ ਦੰਦਾਂ ‘ਤੇ ਸੱਟਾਂ ਲੱਗੀਆਂ ਹਨ।
ਜ਼ਿਕਰਯੋਗ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਬਹੁ ਗਿਣਤੀ ਵਿਅਕਤੀ ਛੋਟੀ ਉਮਰ ਦੇ ਹਨ ਅਤੇ ਵੱਧਦੀ ਰਹੀਆਂ ਵਾਰਦਾਤਾਂ ਕਾਰਨ ਛੋਟੇ ਕਾਰੋਬਾਰੀ ਸਹਿਮ ਵਿੱਚ ਹਨ।