2
0
Read Time:55 Second
ਐਨ ਜ਼ੈਡ ਪੰਜਾਬੀ ਪੋਸਟ : ਕੋਵਿਡ ਦੌਰਾਨ ਆਪਣੇ ਪਰਿਵਾਰਾਂ ਨੂੰ ਮਿਲਣ ਨਿਊਜ਼ੀਲੈਂਡ ਤੋਂ ਬਾਹਰ ਗਏ ਆਰਜ਼ੀ ਵੀਜ਼ਾ ਧਾਰਕਾਂ ਦੀ ਮੁਲਖ ਵਾਪਸੀ ’ਤੇ ਪਾਬੰਦੀ ਲਗਾ ਦਿੱਤੀ ਗਈ ਸੀ।ਕਿਸ ਕਾਰਨ ਸੈਂਕੜੇ ਆਰਜ਼ੀ ਵੀਜ਼ਾ ਧਾਰਕ ਮੁਲਕ ਤੋਂ ਬਾਹਰ ਫਸ ਗਏ, ਜਿੰਨ੍ਹਾ ਵਿੱਚੋਂ ਬਹੁਤਿਆਂ ਦੇ ਵੀਜ਼ਿਆਂ ਦੀ ਮਿਆਦ ਪੁੱਗ ਚੁੱਕੀ ਹੈ। ਸਮੇਂ-ਸਮੇਂ ’ਤੇ ਸਥਾਨਕ ਸੰਸਥਾਵਾਂ ਵੱਲੋਂ ਇੰਨ੍ਹਾ ਲੋਕਾਂ ਦੇ ਹੱਕ ਦੀ ਗੱਲ ਹੁੰਦੀ ਰਹੀ ਹੈ।ਹੁਣ ਦੁਬਾਰਾ ਇੱਕ ਮਈ ਨੂੰ ਕੇਂਦਰੀ ਆਕਲੈਂਡ ਵਿੱਚ ਮਿਆਦ ਪੁੱਗ ਚੁੱਕੇ ਵੀਜ਼ਿਆਂ ਦੀ ਮੁੜ੍ਹ ਬਹਾਲੀ ਅਤੇ ਹੋਰ ਮੁੱਦਿਆਂ ਦੇ ਹੱਲਾਂ ਲਈ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਬਾਬਤ ਹੋਰ ਜਾਣਕਾਰੀ ਹੇਠਲੇ ਪੋਸਟਰ ਤੋਂ ਪ੍ਰਾਪਤ ਕਰ ਸਕਦੇ ਹੋ।