3
0
Read Time:1 Minute, 14 Second
ਨਿਊਜ਼ੀਲੈਂਡ ਦੇ ਟੀਕਾਕਰਨ ਰਹਿਤ ਰੈਜ਼ੀਡੈਂਟ ਵੀਜ਼ਾ ਧਾਰਕਾਂ ਦੇ ਇੱਕ ਸਮੂਹ ਨੇ ਸਰਕਾਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਰਦਿਆ ਕਿਹਾ ਕਿ ਉਹ ਵਿਦੇਸ਼ਾਂ ਵਿੱਚ ਫਸੇ ਹੋਏ ਹਨ ਅਤੇ ਆਪਣੇ ਘਰਾਂ ਨੂੰ ਨਿਊਜੀਲੈਂਡ ਵਾਪਸ ਨਹੀਂ ਆ ਸਕਦੇ ਹਨ।ਬਹੁਤਾਤ ਵਿੱਚ ਇੰਨ੍ਹਾਂ ਲੋਕਾਂ ਨੇ ਕੋਰੋਨਾ ਟੀਕਾਕਰਨ ਨਹੀਂ ਲਗਵਾਇਆ ਹੋਇਆ। ਮੁਲਖ ਤੋਂ ਬਾਹਰ ਫਸੇ ਹੋਏ ਲੋਕਾਂ ਵਿੱਚ ਬਹੁਤ ਸਾਰੇ ਲੋਕ ਨਿਊਜੀਲੈਂਡ ਦੇ ਲੰਬੇ ਸਮੇਂ ਤੋਂ ਨਿਵਾਸੀ ਹਨ,ਜੋ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ।ਸਮੂਹ ਦੇ ਕੁੱਲ੍ਹ ਲਗਭਗ 750 ਮੈਂਬਰ ਹਨ, ਜੋ ਆਪਣੇ ਆਪ ਨੂੰ ਸਰਕਾਰ ਦੁਆਰਾ "ਨਿਊਜ਼ੀਲੈਂਡ ਦਾ ਭੁੱਲੇ ਹੋਏ ਨਿਵਾਸੀ" ਦੱਸਦੇ ਹਨ। ਜਿਕਰਯੋਗ ਹੈ ਕਿ ਸਰਕਾਰ ਨੇ ਸੀਟੀਜਨ ਲੋਕਾਂ ਨੂੰ ਆਉਣ-ਜਾਣ ਦੀ ਇਜ਼ਾਜਤ ਦੇ ਦਿੱਤੀ ਹੈ, ਪਰ ਰੈਜ਼ੀਡੈਂਟ ਵੀਜ਼ੇ ਨੂੰ ਇਸ ਨਿਯਮ ’ਚ ਸ਼ਾਮਿਲ ਨਹੀਂ ਕੀਤਾ ਗਿਆ।ਫਿਲਹਾਲ ਇਸ ਗੱਲ ਦੀ ਉਡੀਕ ਜਾਰੀ ਹੈ ਕਿ ਸ਼ਾਇਦ ਸਰਕਾਰ ਇੰਨ੍ਹਾ ਬਾਰੇ ਨਿਯਮਾਂ ਬਦਲਾਅ ਕਰੇਗੀ।