2 0
Read Time:1 Minute, 45 Second

ਵੈਲਿੰਗਟਨ ਪੰਜਾਬੀ ਕਲੱਬ ਵੱਲੋਂ ਆਯੋਜਿਤ ਗੁਰਨਾਮ ਭੁੱਲਰ ਲਾਈਵ ਸ਼ੋਅ ਨੇ ਰਾਜਧਾਨੀ ‘ਚ ਸਿਰਜਿਆ ਇਤਿਹਾਸ

ਬਿਊਰੋ ਰਿਪੋਰਟ ਵੈਲਿੰਗਟਨ : ਲੰਘੇ ਐਤਵਾਰ ਵੈਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਕ ਕਲੱਬ ਵੱਲੋਂ ਟਾਊਨ ਹਾਲ ਲੋਅਰ ਹੱਟ ਵਿੱਚ ਇੱਕ ਉੱਚ ਪੱਧਰੀ ਪਰਿਵਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜਿੱਥੇ ਸਥਾਨਕ ਕਲਾਕਾਰਾਂ ਵੱਲੋਂ ਕਲਾ ਦੇ ਪ੍ਰਦਰਸ਼ਨ ਕੀਤੇ ਗਏ, ਉੱਥੇ ਹੀ ਪੰਜਾਬ ਤੋਂ ਉਚੇਚੇ ਤੌਰ ‘ਤੇ ਪੁੱਜੇ ਨਾਮਵਰ ਗਾਇਕ ਗੁਰਨਾਮ ਭੁੱਲਰ ਵੱਲੋਂ ਦਰਸ਼ਕਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਝੂਮਣ ਲਾਈ ਰੱਖਿਆ। ਸੱਤ ਸੌ ਸੀਟਾਂ ਵਾਲਾ ਟਾਊਨ ਹਾਲ ਦਰਸ਼ਕਾਂ ਦੀ ਹਾਜ਼ਰੀ ਨਾਲ ਗਚਾਗਚ ਭਰਿਆ ਹੋਇਆ ਸੀ।ਇਸ ਮੌਕੇ ਕਲੱਬ ਨੇ ਆਪਣੇ ਸਹਿਯੋਗੀ ਸੱਜਣਾਂ ਨੂੰ ਮੁੱਖ ਮਹਿਮਾਨ (ਮਾਣਯੋਗ ਕ੍ਰਿਸ ਬਿਸ਼ਪ) ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਵਾਇਆ। ਇਸ ਪ੍ਰੋਗਰਾਮ ਦੌਰਾਨ ਹਰਿਆਣਾ ਫੈਡਰੇਸ਼ਨ ਐਨ ਜ਼ੈਡ ਦਾ ਲਗਾਤਾਰ ਸਕਾਰਾਤਾਮਕ ਸਮਾਜਿਕ ਗਤੀਵਿਧੀਆਂ ਦੇ ਮੱਦੇਨਜਰ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਗੌਰਤਲਬ ਹੈ ਕਿ ਇਸ ਪੰਜਾਬੀ ਪਰਿਵਾਰਕ ਪ੍ਰੋਗਰਾਮ ਨੇ ਵੈਲਿੰਗਟਨ ਵਿੱਚ ਲੋਕ ਦਿਲਾਂ ‘ਤੇ ਵਿਲੱਖਣ ਅਤੇ ਅਮਿੱਟ ਛਾਪ ਛੱਡੀ ਹੈ। ਮੀਡੀਆ ਨਾਲ ਗੱਲ-ਬਾਤ ਦੌਰਾਨ ਕਲੱਬ ਪ੍ਰਬੰਧਕਾਂ ਨੇ ਸਮੂਹ ਦਰਸ਼ਕਾਂ, ਸਹਿਯੋਗੀਆਂ ਅਤੇ ਮੀਡੀਆ ਦੇ ਅਹਿਮ ਯੋਗਦਾਨ ਲਈ ਧੰਨਵਾਦ ਕੀਤਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *