0 0
Read Time:1 Minute, 48 Second

ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਪੰਜ ਪਿਆਰਿਆਂ ਦੀ ਟੀਮ, ਸਾਰੇ ਗੁਰੂ ਘਰਾਂ ਦੀਆਂ ਮੈਨੇਜਮੈਟਾ ਅਤੇ ਟੌਰੰਗਾ ਸਿੱਖ ਸੁਸਾਇਟੀ ਦੇ ਸਹਿਯੋਗ ਸਦਕਾ ਟੌਰੰਗਾ ਗੁਰੂ ਘਰ ਬਾਰੇ ਸ਼ੁਰੂ ਹੋਇਆ ਵਿਵਾਦ ਬਹੁਤ ਹੀ ਵਧੀਆਂ ਤਰੀਕੇ ਨਾਲ ਨਿਜੱਠਿਆ ਜਾ ਚੁੱਕਾ ਹੈ । ਸ੍ਰੀ ਅਕਾਲ ਤਖਤ ਸਾਹਿਬ ਵਲੋ ਬਣੀ ਕਮੇਟੀ ਜਿਸ ਵਿੱਚ ਭਾਈ ਜਗਦੇਵ ਸਿੰਘ ਮੁੱਖੀ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ, ਅੰਗਰੇਜ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ, ਭਾਈ ਕੁਲਵਿੰਦਰ ਸਿੰਘ ਮੁੱਖ ਅਰਦਾਸੀਏ ਸ੍ਰੀ ਦਰਬਾਰ ਸਾਹਿਬ, ਭਾਈ ਹਰਪਾਲ ਸਿੰਘ ਕਥਾਵਾਚਕ, ਭਾਈ ਬਲਕਾਰ ਸਿੰਘ ਲੁਧਿਆਣਾ ।

    ਜਿਹਨਾਂ ਨੇ 5.5 ਘੰਟੇ ਚੱਲੀ ਮੀਟਿੰਗ ਵਿੱਚ ਸਾਰੇ ਪੱਖ ਸੁਣ ਕੇ ਫੈਸਲੇ ਕੀਤੇ ਤੇ ਸਾਰੀਆਂ ਸੰਗਤਾਂ ਨੇ ਜੈਕਾਰਿਆਂ ਨਾਲ ਮਤਿਆਂ ਨੂੰ ਪ੍ਰਵਾਨਗੀ ਦਿੱਤੀ । ਪੰਜਾਂ ਸਿੰਘਾਂ ਵਲੋ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਰਜਿਸਟਰਡ ਕਰਨ ਲਈ ਭੇਜ ਦਿੱਤੀ ਗਈ ਹੈ ।

    ਪੰਜਾ ਪਿਆਰਿਆਂ ਦੇ ਆਦੇਸ਼ ਅਨੁਸਾਰ ਇਹ ਪ੍ਰੈਸ ਰਿਲੀਜ ਨਿਊਜੀਲੈਡ ਸੈਟਰਲ ਸਿੱਖ ਐਸ਼ੋਸ਼ੀਏਸ਼ਨ ਵਲੋ ਰਿਲੀਜ ਕੀਤੀ ਜਾ ਰਹੀ ਹੈ ਜਿਸ ਨੇ ਆਪਣੀ ਸਾਝੀ ਕਾਬਲੀਅਤ ਦਿਖਾਈ ਜਿਸ ਵਿੱਚ ਹੈਮਿਲਟਨ, ਉਟਾਹੂਹੂ, ਟਾਕਾਨਿਨੀ, ਹੇਸਟਿੰਗਜ, ਨੌਰਥ ਸ਼ੋਅਰ, ਟੀ ਪੁੱਕੀ, ਪਾਪਾਮੋਆ, ਫਾਗਾਰਾਈ ਸਮੇਤ ਹੋਰ ਗੁਰੂ ਘਰਾਂ ਦੀ ਸਮੁੱਚੀਆਂ ਮੈਨੇਜਮੈਟਾਂ ਸਾਮਿਲ ਹੋਈਆਂ ਅਤੇ ਸਿੱਖਾਂ ਨੇ ਆਪਣੇ ਮਸਲੇ ਆਪ ਨਿਬੇੜਨ ਦੀ ਕਾਬਲੀਅਤ ਦਿਖਾਈ ।

    Average Rating

    5 Star
    0%
    4 Star
    0%
    3 Star
    0%
    2 Star
    0%
    1 Star
    0%

    Leave a Reply

    Your email address will not be published. Required fields are marked *