0 0
Read Time:55 Second

ਆਕਲੈਂਡ : ਨਿਊਜੀਲੈਂਡ ਸਰਕਾਰ ਨੇ ਅੱਜ ਸਾਬਕਾ ਸਰਕਾਰ ਵਲੋਂ ਸ਼ੁਰੂ ਕੀਤੇ ਬੇਤੁਕੇ ਨਿਯਮਾਂ ਨੂੰ ਖਤਮ ਕਰਨ ਦਾ ਫੈਸਲਾ ਲਿਆ ਹੈ। ਹਾਊਸਿੰਗ ਮਨਿਸਟਰ ਕ੍ਰਿਸ ਬਿਸ਼ਪ ਨੇ ਜੋਇੰਟ ਸਟੇਟਮੈਂਟ ਵਿੱਚ ਕਿਹਾ ਹੈ ਕਿ ਇਨ੍ਹਾਂ ਨਿਯਮਾਂ ਨੂੰ ਸਾਬਕਾ ਸਰਕਾਰ ਨੇ 2021 ਵਿੱਚ ਲਾਗੂ ਕੀਤਾ ਸੀ, ਜਿਸ ਤੋਂ ਬਾਅਦ ਘਰ ਖ੍ਰੀਦਣ ਦਾ ਸੁਪਨਾ ਦੇਖਣ ਵਾਲੇ ਨਿਊਜੀਲੈਂਡ ਵਾਸੀਆਂ ਲਈ ਲੋਨ ਲੈਣਾ ਕਾਫੀ ਔਖਾ ਹੋ ਗਿਆ ਸੀ।ਉਨ੍ਹਾਂ ਦੱਸਿਆ ਕਿ ਅੱਜ ਤੋਂ ਕੀਤੇ ਬਦਲਾਵਾਂ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਲਈ ਹੋਮ ਲੋਨ ਐਪਲੀਕੇਸ਼ਨ ਸਧਾਰਨ ਕਰ ਦਿੱਤੀ ਜਾਏਗੀ, ਜਿਸ ਨਾਲ ਹੋਮ ਲੋਨ ਲੈਣਾ ਆਸਾਨ ਹੋ ਜਾਏਗਾ ਤੇ ਇਸ ਲਈ ਪਹਿਲਾਂ ਮੁਕਾਬਲੇ ਸਮਾਂ ਵੀ ਕਾਫੀ ਘੱਟ ਲੱਗੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *