1
0
Read Time:45 Second
ਆਕਲੈੰਡ : ਟੌਰੰਗੇ ਦਾ ਮਸ਼ਹੂਰ ਖੇਡ ਕਲੱਬ “ਟਾਈਗਰ ਸਪੋਰਟਸ ਕਲੱਬ ਟੌਰੰਗਾ” ਵੱਲੋਂ ਸਮੇਂ-ਸਮੇਂ ਆਪਣੇ ਹੋਣਹਾਰ ਖਿਡਾਰੀਆਂ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਵਾਰ ਵਰਲਡ ਕਬੱਡੀ ਕੱਪ ਮੌਕੇ ਕਲੱਬ ਵੱਲੋਂ ਆਪਣੇ ਹੋਣਹਾਰ ਵਾਲੀਬਾਲ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਸੋਨੇ ਦੀਆਂ ਮੁੰਦਰੀਆਂ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਬੰਧਕ ਹਰਜੀਤ ਰਾਏ, ਮਨਜਿੰਦਰ ਸਹੋਤਾ, ਭੁਪਿੰਦਰ ਪਾਸਲਾ ਅਤੇ ਸ਼ਿੰਦਰ ਸਮਰਾ ਆਦਿ ਹਾਜ਼ਰ ਸਨ। ਖਿਡਾਰੀਆਂ ਵੱਲੋਂ ਸਮੂਹ ਦਰਸ਼ਕਾਂ ਅਤੇ ਪ੍ਰਬੰਧਕਾਂ ਦਾ ਸਨਮਾਨ ਲਈ ਧੰਨਵਾਦ ਕੀਤਾ ਗਿਆ।