0 0
Read Time:1 Minute, 49 Second

ਆਕਲੈਂਡ : ਇੱਕ ਰੰਗੀਓਰਾ ਰੈਸਟੋਰੈਂਟ ਮਾਲਕ ਨੂੰ ਕਰਮਚਾਰੀ ਦੇ ਸੋਸ਼ਣ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਰੈਸਟੋਰੈਂਟ ਮਾਲਕ ਨੇ ਇੱਕ ਸਾਬਕਾ ਕਰਮਚਾਰੀ ਨੂੰ ਘੱਟ ਤਨਖਾਹ ਦਿੱਤੀ ਸੀ ਅਤੇ ਉਸ ਉੱਪਰ ਕਰਮਚਾਰੀ ਤੋਂ ਤਨਖਾਹ ਦੇ ਪੈਸੇ ਨਕਦੀ ‘ਚ ਵਾਪਿਸ ਲੈਣ ਦੇ ਦੋਸ਼ ਸਨ। ਹੁਣ ਇਸ ਮਾਲਕ ਨੂੰ ਲਗਭਗ $30,000 ਬਕਾਏ ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਰੁਜ਼ਗਾਰ ਸਬੰਧ ਅਥਾਰਟੀ (ਈ.ਆਰ.ਏ.) ਨੇ ਕਿਹਾ ਕਿ ਕਾਰੋਬਾਰੀ ਵਿਜੇ ਸਿੰਘ, ਲਕਸ਼ਮੀ ਨਰਾਇਣ ਰੈਸਟੋਰੈਂਟ ਲਿਮਟਿਡ ਦੇ ਇਕਲੌਤੇ ਸ਼ੇਅਰਧਾਰਕ ਅਤੇ ਨਿਰਦੇਸ਼ਕ, ਕਰਫਾ ਮੋਰੋਕਨ ਪਕਵਾਨ ਵਜੋਂ ਵਪਾਰ ਕਰਦੇ ਹੋਏ, ਦੋ ਸਾਲਾਂ ਦੀ ਮਿਆਦ ਵਿੱਚ ਆਪਣੇ ਰੈਸਟੋਰੈਂਟ ਮੈਨੇਜਰ ਦੀ ਤਨਖਾਹ ਵਿੱਚੋਂ ਗੈਰਕਾਨੂੰਨੀ ਢੰਗ ਨਾਲ ਪੈਸੇ ਕੱਟੇ ਸਨ।ਸਿਰਫ ਇੰਨਾਂ ਹੀ ਨਹੀਂ ਇਸ ਤੋਂ ਇਲਾਵਾ ਕਰਮਚਾਰੀ ਨੂੰ ਬਣਦੀਆਂ ਹੋਲੀਡੇਅ ਅਤੇ ਲੀਵ ਵੀ ਨਹੀਂ ਦਿੱਤੀਆਂ ਗਈਆਂ ਸੀ। ERA ਨੇ ਰੈਸਟੋਰੈਂਟ ਨੂੰ ਕਰਮਚਾਰੀ ਨੂੰ ਤਨਖ਼ਾਹ ਦੇ ਬਕਾਏ ਵਿੱਚ ਹੁਣ $19,320 ਬਣਦੀਆਂ ਤਨਖਾਹਾਂ ਦੇ, $3865 ਤਨਖਾਹਾਂ ਵਿੱਚ ਕੀਤੀਆਂ ਕਟੌਤੀਆਂ ਦੇ, $3674 ਛੁੱਟੀਆਂ ਦੇ ਅਤੇ $11,250 ਜੁਰਮਾਨੇ ਵਜੋਂ ਅਦਾ ਕਰਨ ਦੇ ਹੁਕਮ ਦਿੱਤੇ ਹਨ। ਇਹ ਹੁਕਮ ਲੇਬਰ ਇੰਸਪੈਕਟੋਰੇਟ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਆਇਆ ਹੈ। ਲੇਬਰ ਇੰਸਪੈਕਟੋਰੇਟ ਦੀ ਪਾਲਣਾ ਅਤੇ ਲਾਗੂ ਕਰਨ ਦੇ ਮੁਖੀ ਸਾਈਮਨ ਹੰਫਰੀਜ਼ ਨੇ ਕਿਹਾ ਕਿ ਇਸ ਫੈਸਲੇ ਨਾਲ ਇੱਕ ਸਖ਼ਤ ਸੰਦੇਸ਼ ਭੇਜਿਆ ਹੈ ਕਿ ਕਿਸੇ ਕਰਮਚਾਰੀ ਦੀ ਤਨਖਾਹ ਤੋਂ ਗੈਰਕਾਨੂੰਨੀ ਤੌਰ ‘ਤੇ ਪੈਸੇ ਲੈਣਾ ਅਸਵੀਕਾਰਨਯੋਗ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *