2 0
Read Time:1 Minute, 32 Second

ਐਨ ਜ਼ੈਡ ਪੰਜਾਬੀ ਪੋਸਟ ਬਿਊਰੋ ਰਿਪੋਰਟ ਵਲਿੰਗਟਨ : ਲੰਘੇ ਸ਼ਨੀਵਾਰ ਵਲਿੰਗਟਨ ਪੰਜਾਬੀ ਖੇਡ ਅਤੇ ਸੱਭਿਆਚਾਰਕ ਸੱਥ ਵੱਲੋਂ ਦਿਵਾਲੀ ਮੇਲਾ ਕਰਵਾਇਆ ਗਿਆ। ਮੇਲੇ ਵਿੱਚ ਭਾਰਤ ਦੇ ਬਹੁ ਸੱਭਿਅਕ ਰੰਗ ਦੇਖਣ ਲਈ ਦਰਜਨਾਂ ਲੋਕ ਇਕੱਠੇ ਹੋਏ। ਇਸ ਮੇਲੇ ਦੌਰਾਨ ਸਥਾਨਕ ਭਾਰਤੀ ਭਾਈਚਾਰੇ ਦੀ ਸਤਿਕਾਰਯੋਗ ਸਖਸ਼ੀਅਤ ਸ੍ਰ ਗੁਰਤੇਜ ਸਿੰਘ ਨੂੰ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਵੱਲੋਂ ਭਾਈਚਾਰੇ ਲਈ ਲੰਬੇ ਸਮੇਂ ਤੋਂ ਲਗਾਤਾਰ ਕੀਤੇ ਜਾ ਰਹੇ ਨਿਰਸਵਾਰਥ ਕਾਰਜਾਂ ਲਈ ਭੇਂਟ ਕੀਤਾ ਗਿਆ। ਜ਼ਿਕਰਯੋਗ ਹੈ ਸ੍ਰ ਗੁਰਤੇਜ ਸਿੰਘ ਸਮਾਜਿਕ, ਰਾਜਨੀਤਿਕ , ਧਾਰਮਿਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਲਈ ਜਾਣੇ ਜਾਂਦੇ ਹਨ, ਉਨ੍ਹਾਂ ਵਿੱਚੋਂ ਖਾਸ ਤੌਰ ‘ਤੇ ਉਨ੍ਹਾਂ ਵੱਲੋਂ 50+ ਵਾਰ ਕੀਤੇ ਪਲਾਜ਼ਮਾ ਖ਼ੂਨਦਾਨ ਮਹਾਂਦਾਨ ਵਰਗਾ ਨੇਕ ਕਾਰਜ ਕਾਬਿਲੇ ਤਾਰੀਫ਼ ਹੈ। ਇਸ ਸਨਮਾਨ ਮੌਕੇ ਹਰਵਿੰਦਰ ਸਿੰਘ ਗਿੱਲ, ਨਰਿੰਦਰਪਾਲ ਸਿੰਘ, ਬਲਜੀਤ ਸਿੰਘ ਨਿੱਝਰ, ਰਾਜਾ ਜੋਸਨ ਅਤੇ ਦਲੇਰ ਬੱਲ ਹਾਜ਼ਰ ਸਨ। ਮੇਲੇ ‘ਚ ਪਹੁੰਚੇ ਸਮੂਹ ਦਰਸ਼ਕਾਂ ਨੇ ਤਾੜੀਆਂ ਦੀ ਗੂੰਜ ਨਾਲ ਸ੍ਰ ਗੁਰਤੇਜ ਸਿੰਘ ਦੇ ਲਾਮਿਸਾਲ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *