ਰੇਡਿਓ ਹਾਂਜੀ (ਮੈਲਬੌਰਨ): ਡੇਲਸਫੋਰਡ (ਵਿਕਟੋਰੀਆ) ਦੇ ਖੇਤਰ ਚ ਰਾਇਲ ਹੋਟਲ ਬੀਅਰ ਗਾਰਡਨ ਵਿੱਚ ਕਾਰ ਵੱਜਣ ਤੋਂ ਬਾਅਦ ਹੋਏ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ, ਜੋ ਕੇ ਭਾਰਤੀ ਭਾਈਚਾਰੇ ਨਾਲ ਸਬੰਧਿਤ ਨੇ।
ਇਸ ਘਟਨਾ ਦਾ ਸ਼ਿਕਾਰ ਹੋਏ ਦੋ ਪਰਿਵਾਰਾਂ ਚੋ ਇੱਕ ਪਰਿਵਾਰ ਦੇ ਮੈਂਬਰਾਂ ਚ ਇੱਕ 38 ਸਾਲਾ ਵਿਅਕਤੀ ਅਤੇ ਉਸਦੇ 11 ਸਾਲਾ ਪੁੱਤਰ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਦੀ ਪਤਨੀ, 36 ਸਾਲਾ ਔਰਤ ਅਤੇ ਛੇ ਸਾਲ ਦਾ ਦੂਜਾ ਪੁੱਤਰ ਜ਼ਖ਼ਮੀ ਹੋ ਗਏ, ਜੋ ਕੇ ਇਲਾਜ ਅਧੀਨ ਹਨ।
ਦੂਸਰੇ ਪਰਿਵਾਰ ਦਾ ਵਿਅਕਤੀ, ਜਿਸਦੀ ਉਮਰ ਤੀਹਾਂ ਤੋਂ ਉੱਪਰ ਦੱਸੀ ਗਈ ਹੈ ਅਤੇ ਉਸਦੀ ਪਤਨੀ ਅਤੇ ਨੌਂ ਸਾਲ ਦੀ ਬੱਚੀ ਦੀ ਵੀ ਮੌਤ ਹੋ ਗਈ| ਮਾਰੇ ਗਏ ਵਿਅਕਤੀਆਂ ਦੀ ਪਹਿਚਾਣ ਭਾਰਤੀ ਭਾਈਚਾਰੇ ਨਾਲ ਦੱਸੀ ਗਈ ਹੈ, ਜਿਸ ਚ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸ਼ੀਅਤ ਪ੍ਰਤਿਭਾ ਸ਼ਰਮਾ ਵੀ ਸ਼ਾਮਿਲ ਹੈ|
ਯਾਦ ਰਹੇ ਮਰਹੂਮ ਪ੍ਰਤਿਭਾ ਸ਼ਰਮਾ ਵਲੋਂ ਬੀਤੀਆਂ ਕੌਂਸਲ ਅਤੇ ਰਾਜ ਪੱਧਰੀ ਚੋਣਾਂ ਚ ਵੀ ਆਪਣੀ ਦਾਵੇਦਾਰੀ ਪੇਸ਼ ਕੀਤੀ ਸੀ | ਇਸ ਤੋਂ ਇਲਾਵਾ ਉਹ ਮਾਈਗ੍ਰੇਸ਼ਨ ਏਜੰਟ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਰਹੇ ਸਨ | ਹਾਲ ਹੀ ਚ ਉਨ੍ਹਾਂ ਵਲੋਂ ਵਕਾਲਤ ਵੀ ਸ਼ੁਰੂ ਕੀਤੀ ਗਈ ਸੀ|
ਅੱਖੀਂ ਦੇਖਣ ਵਾਲਿਆਂ ਨੇ ਘਟਨਾ ਨੂੰ ਬਹੁਤ ਦਰਦਨਾਕ ਅਤੇ ਅਸਹਿਣਯੋਗ ਦੱਸਿਆ| ਰੇਡੀਓ ਹਾਂਜੀ ਇਸ ਘਟਨਾ ਚ ਪਰਿਵਾਰ ਦੇ ਨਾਲ ਆਪਣਾ ਅਫਸੋਸ ਪ੍ਰਗਟ ਕਰਦਾ ਹੈ| ਇਸ ਘਟਨਾ ਤੋਂ ਬਾਅਦ ਪੂਰੇ ਭਾਈਚਾਰੇ ਚ ਸੋਗ ਪਾਇਆ ਜਾ ਰਿਹਾ ਹੈ|ਪੁਲਸ ਡਰਾਈਵਰ ਕੋਲੋਂ ਪੁੱਛਗਿੱਛ ਕਰ ਰਹੀ ਹੈ|