0 0
Read Time:1 Minute, 21 Second

ਕੈਨੇਡਾ ਸਰਕਾਰ ਨੇ ਐਕਸਪ੍ਰੈਸ ਐਂਟਰੀ ਚੋਣ ਡਰਾਅ ਤਹਿਤ 500 ਹੈਲਥਕੇਅਰ ਵਰਕਰਾਂ ਨੂੰ ਇਮੀਗ੍ਰੇਸ਼ਨ ਲਈ ਸੱਦਾ ਦਿੱਤਾ ਹੈ, ਜਿਨ੍ਹਾਂ ਲਈ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ (CRS) ਸਕੋਰ 476 ਦੀ ਲੋੜ ਹੈ। ਮਈ ਵਿੱਚ ਛੇ ਨਵੀਆਂ ਸ਼੍ਰੇਣੀਆਂ ਦੀ ਘੋਸ਼ਣਾ ਕੀਤੀ ਗਈ ਸੀ। ਹਾਲ ਹੀ ਵਿਚ ਕੀਤੇ ਚੋਣ ਡਰਾਅ ਤੋਂ ਬਾਅਦ 1,500 ਕਰਮਚਾਰੀਆਂ ਨੂੰ ਅਪਲਾਈ ਕਰਨ ਲਈ ਸੱਦਾ ਦੇਣ ਵਾਲਾ ਦੂਜਾ ਡਰਾਅ 5 ਜੁਲਾਈ ਨੂੰ ਹੋਵੇਗਾ।
ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ “ਅਸੀਂ ਕੈਨੇਡਾ ਵਿੱਚ ਹੋਰ ਸਿਹਤ ਸੰਭਾਲ ਕਰਮਚਾਰੀਆਂ ਨੂੰ ਲਿਆ ਰਹੇ ਹਾਂ, ਅਸੀਂ ਦ੍ਰਿਸ਼ਟੀਕੋਣ ਬਦਲ ਲਿਆ ਹੈ ਅਤੇ ਇਸ ਦੇ ਤਹਿਤ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਕੁਝ ਅਦਾਰਿਆਂ ਨੂੰ ਤਵੱਜੋ ਦਿੱਤੀ ਜਾਵੇਗੀ ਅਤੇ
ਇਸ ਨਵੀਂ ਪ੍ਰਕਿਰਿਆ ਤੋਂ ਲਾਭ ਲੈਣ ਵਾਲਾ ਪਹਿਲਾ ਖੇਤਰ ਹੈਲਥਕੇਅਰ ਹੈ। ਫਰੇਜ਼ਰ ਅਨੁਸਾਰ ਇਸ ਸਾਲ ਫੈਡਰਲ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਕੈਨੇਡਾ ਆਉਣ ਵਾਲੇ ਸਿਹਤ ਸੰਭਾਲ ਕਰਮਚਾਰੀਆਂ ਦੀ ਗਿਣਤੀ ਦੁੱਗਣੀ ਹੋਣ ਦੀ ਉਮੀਦ ਹੈ।”

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *