0 0
Read Time:56 Second

ਟੌਰੰਗਾ : ਜ਼ਿਕਰਯੋਗ ਹੈ ਕਿ ਅਪ੍ਰੈਲ ਮਹੀਨੇ ਵਿਸਾਖੀ ਮੌਕੇ ਗਾਇਕ ਰਣਜੀਤ ਬਾਵਾ ਅਤੇ ਸੰਸਾਰ ਪ੍ਰਸਿੱਧ ਸਟੇਜ ਸੰਚਾਲਕ ਸਤਿੰਦਰ ਸੱਤੀ ਨਿਊਜ਼ੀਲੈਂਡ ਪਹੁੰਚ ਰਹੇ ਹਨ। ਇਸ ਸੰਬੰਧੀ ਬੀਤੇ ਦਿਨ ਬੇ-ਆਫ਼-ਪੰਜਾਬ ਦੇ ਪ੍ਰਬੰਧਕਾਂ ਨੇ ਸ਼ੋਅ ਦਾ ਰਸਮੀ ਪੋਸਟਰ ਜਨਤਕ ਕਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਮੌਕੇ ਪ੍ਰਬੰਧਕ ਹਰਜੀਤ ਰਾਏ, ਭੁਪਿੰਦਰ ਪਾਸਲਾ, ਮਨਜਿੰਦਰ ਸਹੋਤ, ਸ਼ਿੰਦਰ ਸਮਰਾ ਅਤੇ ਹੋਰ ਸਹਾਇਕ ਮੈਂਬਰ ਹਾਜ਼ਰ ਸਨ। ਸ਼ੋਅ ਪ੍ਰਤੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ।

ਪ੍ਰੰਬਧਕਾਂ ਨੇ ਗੱਲਬਾਤ ਦੌਰਾਨ ਟਿਕਟਾਂ ਦੀ ਵਿਕਰੀ ਜਲਦ ਸ਼ੁਰੂ ਹੋਣ ਦਾ ਸੰਕੇਤ ਦਿੱਤਾ। ਇਸ ਸ਼ੋਅ ਸੰਬੰਧੀ ਹੋਰ ਜਾਣਕਾਰੀ ਲਈ ਪੋਸਟਰ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ॥

Promoters of Ranjit Bawa Shows #BayOfPunjab

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *