0 0
Read Time:55 Second

ਆਕਲੈਂਡ : ਤੂਫੲਨ ਗੈਬਰੀਆਲ ਦੇ ਨਿਊਜੀਲੈਂਡ ਦੇ ਤੱਟਾਂ ਨਾਲ ਟਕਰਾਉਣ ਤੋਂ ਪਹਿਲਾਂ ਨਿਊਜੀਲੈਂਡ ਵਾਸੀ ਹਰ ਜਰੂਰੀ ਤਿਆਰੀ ਕਰ ਰਹੇ ਹਨ, ਪਰ ਅਜਿਹੇ ਵਿੱਚ ਇੱਕ ਵੱਡੀ ਦਿੱਕਤ ਜਿਸਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਹੈ, ਉਹ ਹੈ ਸਟੋਰਾਂ ‘ਤੇ ਹੋ ਰਹੀ ਖਾਣ-ਪੀਣ ਦੇ ਜਰੂਰੀ ਸਮਾਨ ਦੀ ਘਾਟ ਤੇ ਸਟੋਰਾਂ ਵਿੱਚ ਲੱਗ ਰਹੀਆਂ ਗ੍ਰਾਹਕਾਂ ਦੀਆਂ ਲੰਬੀਆਂ ਕਤਾਰਾਂ। ਗ੍ਰਾਹਕਾਂ ਨੂੰ ਦੁੱਧ, ਆਂਡੇ, ਬ੍ਰੈੱਡ, ਸਬਜੀਆਂ,ਮੀਟ ਜਿਹੀਆਂ ਰੋਜਾਨਾ ਦੀਆਂ ਲੋੜ ਦੀਆਂ ਚੀਜਾਂ ਖ੍ਰੀਦਣ ਲਈ ਦਿੱਕਤ ਆ ਰਹੀ ਹੈ ਤੇ ਇਸੇ ਲਈ ਨਿਊਜੀਲੈਂਡ ਵਾਸੀਆਂ ਨੂੰ ਲੋੜ ਤੋਂ ਵੱਧ ਸਮਾਨ ਨਾ ਖ੍ਰੀਦਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਸਾਰਿਆਂ ਨੂੰ ਇਹ ਜਰੂਰੀ ਸਮਾਨ ਲੋੜ ਮੁਤਾਬਕ ਮਿਲ ਸਕੇ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *