0 0
Read Time:1 Minute, 52 Second

ਨਿਊਜੀਲੈਂਡ ਸਰਕਾਰ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਇੰਮੀਗਰੇਸ਼ਨ ਮਨਿਸਟਰ ਮਾਈਕਲ ਵੁੱਡ ਸਮੇਤ ਪ੍ਰਧਾਨ ਮੰਤਰੀ ਜੈਸਿੰਡਾ ਆਰਡਰ ਨੇ ਅੱਜ ਕਰੋਨਾਂ ਕਾਲ ਵਿੱਚ ਬਾਹਰ ਫਸੇ 1800 ਦੇ ਕਰੀਬ ਪੋਸਟ ਸਟੱਡੀ ਵਰਕ ਵੀਜ਼ਾ ਹੋਲਡਰਜ ਨੂੰ ਇੱਕ ਸਾਲ ਦਾ ਵਰਕ ਪਰਮਿਟ ਦੇਣ ਦਾ ਕੀਤਾ ਐਲਾਨ ।
✔️ਬਾਰਡਰ ਖੁੱਲਣ ਮਗਰੋਂ ਨਿਊਜੀਲੈਂਡ ਇੰਮੀਗ੍ਰੇਸ਼ਨ ਨੇ ਹੁਣ ਤੱਕ ਵਿਦੇਸ਼ਾਂ ਤੋਂ 94000 ਵਰਕ ਵੀਜ਼ੇ ਤੇ 40000 ਵਰਕਰ ਹੋਲੀਡੇ ਵੀਜ਼ੇ ਕੀਤੇ ਜਾਰੀ
✔️ਡਾਕਟਰਾਂ ਨਰਸਾਂ ਅਤੇ ਮਿਡਵਾਈਵਜ ਨੂੰ ਹੁਣ ਨਿਊਜੀਲੈਂਡ ਦੀ ਪੱਕੀ ਰਹਾਇਸ਼ ਮਿਲੇਗੀ
-: PR ਦੀ ਲਿਸਟ ਵਿੱਚ ਦਸ ਹੋਰ ਕਿੱਤੇ ਕੀਤੇ ਸ਼ਾਮਿਲ
✔️ਬੱਸ ਅਤੇ ਟਰੱਕ ਡਰਾਈਵਰਾਂ ਨੂ ਵੀ ਟੈਂਪਰੇਰੀ ਰੈਂਜੀਡੈਂਸ ਵੀਜ਼ਾ ਦੇਣ ਦੀ ਤਜਵੀਜ਼
✔️ਨਿਊਜੀਲੈਂਡ ਵਿੱਚ ਵਰਕ ਪਰਮਿਟ ਦੇ ਕੰਮ ਕਰ ਰਹੇ 2500 ਵਰਕਰਾਂ ਦਾ ਤਿੰਨ ਸਾਲ ਦਾ ਹੋਰ ਵੀਜਾ ਵਧਾਇਆ ਜਾਵੇਗਾ ।
✔️ਨਿਊਜੀਲੈਂਡ ਵਿੱਚ ਅਧਿਆਪਕ ਵਰਕ ਟੂ ਰੈਂਜੀਡੈਂਟ ਵੀਜ਼ੇ ਦਿੱਤੇ ਜਾਣਗੇ ॥
ਜੈਸਿੰਡਾ ਸਰਕਾਰ ਦੀ ਇੰਮੀਗ੍ਰੇਸ਼ਨ ਦੀਆਂ ਗਲਤ ਨੀਤਿਆ ਕਾਰਨ ਸਰਕਾਰ ਦੀ ਦੇਸ਼ ਭਰ ਵਿੱਚ ਹੋ ਰਹਿ ਨਿਖੇਧੀ ਕਾਰਨ ਸਰਕਾਰ ਭਾਰੀ ਦਬਾਅ ਹੇਠ ਸੀ ਜਿਸ ਕਾਰਨ ਸਰਕਾਰ ਨੇ ਕਾਹਲ਼ੀ ਵਿੱਚ ਕੁਝ ਫੈਸਲੇ ਕੀਤੇ ਹਨ ਪਰ ਸਰਕਾਰ ਨੂੰ ਕਰੋਨਾਂ ਕਾਲ ਦੌਰਾਨ ਦੇਸ਼ ਤੋ ਬਾਹਰ ਫਸੇ ਸਾਰੇ ਆਰਜ਼ੀ ਵੀਜ਼ਾ ਧਾਰਕਾ ਨੂੰ ਭਾਵੇ ਪੋਸਟ ਸਟੱਡੀ ਜਾਂ ਵਰਕ ਵੀਜ਼ੇ ਜਾਂ ਸਕੀਲਡ ਵਰਕ ਵੀਜ਼ੇ ਵਾਲੇ ਹੋਣ ਸਭ ਨੂੰ ਇਕ ਸਾਲ ਦਾ ਵਰਕ ਵੀਜ਼ਾ ਦੇਣਾ ਚਾਹਿਦਾ ਸੀ ਇਹ ਫੈਸਲਾ ਲੇਬਰ ਸਰਕਾਰ ਦੀ ਸਿਹਤ ਲਈ ਬਹੁਤ ਚੰਗਾ ਸਿੱਧ ਹੋਣਾ ਸੀ ॥

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *