0
0
Read Time:47 Second
ਆਕਲੈਂਡ: ਨਿਊਜੀਲੈਂਡ ਦੇ ਨਾਰਥ ਆਈਲੈੱਡ ਵਿੱਚ ਮੈਟ ਸਰਵਿਸ ਨੇ ਤੇਜ ਤੂਫ਼ਾਨ ਅਤੇ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ, ਅੱਜ ਦੁਪਹਿਰ 1 ਵਜੇ ਤੋ ਸ਼ਾਮ 7 ਵਜੇ ਤੱਕ ਮੌਸਮ ਵਿਭਾਗ ਨੇ ਗੈਰ ਜ਼ਰੂਰੀ ਡ੍ਰਾਈਵਿੰਗ ਨਾਂ ਕਰਨ ਦੀ ਸਲਾਹ ਦਿੱਤੀ ਹੀ ਕਿਉਂਕਿ ਇਸ ਸਮੇਂ ਦੌਰਾਨ ਵਾਈਕਾਟੁ ,ਵਾਈਟੋਮੁ ,ਟਾਪੁ ,ਹਾਕਸ ਬੇਅ ,ਵਾੰਗਾਨੁਈ ,ਵਾਨਾਵਾਤੂ ,ਟਾਰਾਰੁਵਾ ਅਤੇ ਵਾਈਰਾਰਾਪਾ ਵਿੱਚ ਖਰਾਬ ਮੌਸਮ ਦਾ ਪ੍ਰਭਾਵ ਰਹੇਗਾ ਤੇਜ ਹਵਾਵਾਂ ਨਾਲ 40mm ਤੱਕ ਭਾਰੀ ਬਾਰਿਸ਼ ਹੋਵੇਗੀ ਅਤੇ ਮੰਗਲਵਾਰ ਤੱਕ ਝੜੀ ਵਾਲਾ ਮੌਸਮ ਬਣਿਆਂ ਰਹੇਗਾ ॥