0
0
Read Time:54 Second
ਨਿਊਜੀਲੈਂਡ ਵਿਚ ਨਾਬਾਲਗ ਲੁਟੇਰੇ ਢਿੱਲੇ ਕਾਨੂੰਨ ਕਾਰਨ ਸਜ਼ਾ ਤੋ ਬਚ ਨਿਕਲਦੇ ਹਨ ਜਿਸ ਕਾਰਨ ਛੋਟੀ ਉਮਰ ਦੇ ਬੱਚੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲੱਗ ਗਏ ਹਨ ਅਜਿਹਾ ਹੀ ਇਕ ਮਾਮਲਾ ਕ੍ਰਾਈਸਚਰਚ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ 14 ਸਾਲਾ ਲੁਟੇਰੇ ਦਾ ਹੈ ਜਿਸ ਉੱਤੇ ਕਾਰ ਚੋਰੀ ਲੁੱਟਾਂ ਖੋਹਾਂ ਕਰਨ ਨਾਜਾਇਜ਼ ਅਸਲਾ ਰੱਖਣ ਅਤੇ ਲੋਕਾਂ ਹਮਲੇ ਜਰਨ ਦੇ 81 ਮਾਮਲੇ ਦਰਜ ਹਨ ਇਸ ਦੀ ਪੇਸ਼ੀ ਅੱਜ ਅਦਾਲਤ ਵਿੱਚ ਹੋਣੀ ਹੈ ਜੇ ਕਰ ਪੁਲਿਸ ਠੋਸ ਤੱਥ ਪੇਸ਼ ਨਾਂ ਕਰ ਸਕੀ ਤਾਂ ਇਸ ਦੇ ਨਬਾਲਗ਼ ਹੋਣ ਕਾਰਨ ਬਰੀ ਹੋਣ ਦੀ ਉਮੀਦ ਹੈ ਜਿਸ ਨਾਲ ਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਸਮੱਸਿਆ ਹੋਰ ਗੁੰਝਲ਼ਦਾਰ ਬਣੇਗੀ ॥