0 0
Read Time:1 Minute, 57 Second

ਜੇਕਰ ਤੁਸੀ ਨਿਊਂਜ਼ੀਲੈਂਡ ਵਿਚ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਮੌਕਾ ਤੁਹਾਡੀ ਜ਼ਿੰਦਗੀ ਬਦਲ ਦੇਵੇਗਾ। ਨਿਊਂਜ਼ੀਲੈਂਡ ਦੀਆਂ ਜੇਲਾਂ ਵਿੱਚ ਇਸ ਵੇਲੇ ਕੁਰੇਕਸ਼ਨਜ਼ ਅਧਿਕਾਰੀਆਂ ਦੀ ਭਾਰੀ ਕਮੀ ਹੈ ਤੇ ਇਨ੍ਹਾਂ ਨਵੇਂ ਅਧਿਕਾਰੀਆਂ ਦੀ ਚੋਣ ਲਈ ਵਿਭਾਗ ਵਲੋਂ $8 ਮਿਲੀਅਨ ਦਾ ਬਜਟ ਵੱਖੋ-ਵੱਖ ਤਰ੍ਹਾਂ ਦੇ ਇਸ਼ਤਿਹਾਰਾਂ ਲਈ ਵੱਖਰਾ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਪੇਪਰ, ਟੀਵੀ ਤੇ ਬਿਲਬੋਰਡ ਇਸ਼ਤਿਹਾਰਾਂ ਦੀਆਂ ਸ਼੍ਰੇਣੀਆਂ ਸ਼ਾਮਿਲ ਹਨ। ਕੁਰੇਕਸ਼ਨਜ਼ ਅਧਿਕਾਰੀਆਂ ਦੀ ਕਮੀ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਬੀਤੀ 9 ਅਗਸਤ ਨੂੰ ਕਰਮਚਾਰੀਆਂ ਦੀ ਘਾਟ ਕਾਰਨ ਕੁਰੇਕਸ਼ਨਜ਼ ਚੀਫ ਜੇਰੇਮੀ ਲਾਈਟਫੁਟ ਨੇ 2 ਜੇਲਾਂ ਵਿੱਚ ਐਮਰਜੈਂਸੀ ਐਲਾਨੇ ਜਾਣ ਦਾ ਮਨ ਤੱਕ ਬਣਾ ਲਿਆ ਸੀ, ਜਿਸ ਤੋਂ ਬਾਅਦ ਮੱਦਦ ਲਈ ਨਿਊਂਜ਼ੀਲੈਂਡ ਡਿਫੈਂਸ ਫੋਰਸ ਨੂੰ ਬੁਲਾਇਆ ਜਾਣਾ ਸੀ। ਨਿਊਂਜ਼ੀਲੈਂਡ ਦੀਆਂ 18 ਜੇਲਾਂ ਵਿੱਚ ਕੁੱਲ 3000 ਕਰਮਚਾਰੀਆਂ ਕੰਮ ਕਰ ਰਹੇ ਹਨ ਤੇ ਇਸ ਵੇਲੇ ਇਨ੍ਹਾਂ ਜੇਲਾਂ ਵਿੱਚ 1000 ਕੁਰੇਕਸ਼ਨਜ਼ ਅਧਿਕਾਰੀਆਂ ਦੀ ਕਮੀ ਹੈ।ਵਿਭਾਗ ਵਲੋਂ ਖਰਚੇ ਲਈ ਇਸ਼ਤਿਹਾਰਾਂ ‘ਤੇ ਇਨੇਂ ਵੱਡੇ ਬਜਟ ਬਾਰੇ ਕੁਰੇਕਸ਼ਨਜ਼ ਅਸੋਸੀਏਸ਼ਨ ਦੇ ਪ੍ਰੈਜੀਡੈਂਟ ਫਲੋਇਡ ਡੁਪਲੇਸਿਸ ਦਾ ਕਹਿਣਾ ਹੈ ਕਿ ਵਿਭਾਗ ਦੇ ਇਹ ਆਂਕੜੇ ਸਾਹਮਣੇ ਆਉਣ ਤੋਂ ਬਾਅਦ ਉਹ ਬਹੁਤ ਹੈਰਾਨ ਹਨ, ਕਿਉਂਕਿ ਅਸੋਸੀਏਸ਼ਨ ਵਲੋਂ ਮੌਜੂਦਾ ਕਰਮਚਾਰੀਆਂ ਦੀ ਤਨਖਾਹਾਂ ਦੇ ਵਾਧੇ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਵਿਭਾਗ ਇਹ ਕਹਿ ਕਿ ਖਤਮ ਕਰਨਾ ਚਾਹੁੰਦਾ ਹੈ ਕਿ ਉਨ੍ਹਾਂ ਕੋਲ ਕਰਮਚਾਰੀਆਂ ਦੀਆਂ ਤਨਖਾਹਾਂ ਵਧਾਉਣ ਲਈ ਵਾਧੂ ਪੈਸਾ ਨਹੀਂ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *