0 0
Read Time:1 Minute, 36 Second

ਐਨ ਜ਼ੈਡ ਪੰਜਾਬੀ ਪੋਸਟ : ਕੋਰੋਨ ਮਹਾਂਮਾਰੀ ਦੇ ਬਾਅਦ ਆਖਰ ਹੁਣ ਆਕਲੈਂਡ ਵਿੱਚ ਤੀਜੀਆਂ ਅਤੇ ਚੌਥੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਹੋਣ ਜਾ ਰਹੀਆਂ ਹਨ। ਇਸੇ ਸਿਲਸਲੇ ’ਚ ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ’ਤੇ ਸਾਬਕਾ ਹਾਕੀ ਸਟਾਰ, ਪਦਮ ਸ੍ਰੀ ਅਤੇ ਅਰਜਨ ਐਵਾਰਡੀ ਸ. ਪ੍ਰਗਟ ਸਿੰਘ ਨੂੰ ਖੇਡਾਂ ਦੇ ਰਸਮੀ ਪੋਸਟਰ ਜਾਰੀ ਕਰਨ ਲਈ ਮੁੱਖ ਮਹਿਮਾਨ ਵਜੋਂ ਬੁਲਾਇਆ ਜਾ ਰਿਹਾ ਹੈ। ਸ੍ਰ ਪ੍ਰਗਟ ਸਿੰਘ ਦੋ ਅਕਤੂਬਰ ਦਿਨ ਐਤਵਾਰ ਨੂੰ ਤੀਜੀਆਂ ਅਤੇ ਚੌਥੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ ਦਾ ਰੰਗਦਾਰ ਪੋਸਟਰ ਜਾਰੀ ਕਰਨਗੇ।ਆਕਲੈਂਡ ਦੇ ਉਪਨਗਰ ਵਿਖੇ ਰੱਖੇ ਗਏ ਇਸ ਵੱਡੇ ਸਮਾਗਮ ਦੇ ਲਈ ਵਿਸ਼ੇਸ਼ ਤੌਰ ‘ਤੇ ਸੱਦਾ ਪੱਤਰ ਭੇਜੇ ਗਏ ਹਨ ਅਤੇ ਸਪਾਂਸ੍ਰਜ਼ ਦੀ ਸਹਾਇਤਾ ਨਾਲ ਇਹ ਰਸਮੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਦਿਨ ਖੇਡਾਂ ਨੂੰ ਵਧੇਰੇ ਉਤਸ਼ਾਹਤ ਕਰਨ ਲਈ ਫੰਡ ਰੇਜਿੰਗ ਵੀ ਕੀਤੀ ਜਾਵੇਗੀ।ਇਸ ਮੌਕੇ ਕੁਝ ਸਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ।ਓਲੰਪੀਅਨ ਸ. ਪ੍ਰਗਟ ਸਿੰਘ ਆਪਣੇ ਪ੍ਰਸੰਸਕਾਂ ਲਈ ਨਿੱਜੀ ਦਸਤਖਤਾਂ ਵਾਲੀਆਂ ਹਾਕੀਆਂ ਵੀ ਭੇਟ ਕਰਨਗੇ ।ਤੁਹਾਡੀ ਜਾਣਕਾਰੀ ਲਈ ਦੱਸਦੇਈਏ ਕਿ 2 ਅਕਤੂਬਰ ਵਾਲੇ ਸਮਾਗਮ ਵਾਸਤੇ ਕੁਝ ਸੀਟਾਂ ਦੀ ਬੁਕਿੰਗ ਲਈ ਸ. ਤਾਰਾ ਸਿੰਘ ਬੈਂਸ ਨੂੰ ਫੋਨ ਨੰਬਰ 0210 296 2843 ਉਤੇ ਸੰਪਰਕ ਕਰ ਸਕਦੇ ਹੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *