0
0
Read Time:57 Second
ਆਕਲੈਂਡ : ਪਿਛਲੇ ਕੁੱਝ ਸਮੇਂ ਵਿੱਚ ਅਪਰਾਧਿਕ ਵਾਰਦਾਤਾਂ ‘ਚ ਵੱਡਾ ਵਾਧਾ ਹੋਇਆ ਹੈ। ਉੱਥੇ ਹੀ ਪੁਲਿਸ ਉੱਤੇ ਹੋਏ ਹਮਲੇ ਵੀ ਰਿਕਾਰਡ ਪੱਧਰ ‘ਤੇ ਵੱਧ ਗਏ ਹਨ। ਤਾਜ਼ਾ ਅੰਕੜਿਆਂ ਅਨੁਸਾਰ 2021 ਵਿੱਚ ਲਗਭਗ 21 ਵਾਰ ਪੁਲਿਸ ਉੱਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਪੁਲਿਸ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਦੀ ਗਿਣਤੀ ਵੱਧਣ ਦੇ ਬਾਵਜੂਦ, ਪੁਲਿਸ ਵੱਲੋਂ ਚਲਾਈ ਗਈ ਗੋਲੀ ਨਾਲ ਜ਼ਖਮੀ ਹੋਣ ਵਾਲੇ ਅਪਰਾਧੀਆਂ ਦੀ ਗਿਣਤੀ ਸਥਿਰ ਹੈ।ਅਧਿਕਾਰਤ ਸੂਚਨਾ ਐਕਟ ਦੇ ਤਹਿਤ ਪ੍ਰਾਪਤ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਪੁਲਿਸ ਨੇ 2021 ਵਿੱਚ ਸੱਤ ਲੋਕਾਂ ‘ਤੇ ਗੋਲੀਬਾਰੀ ਕੀਤੀ ਸੀ, ਜਿਨ੍ਹਾਂ ‘ਚੋਂ ਛੇ ਨੂੰ ਗੋਲੀ ਲੱਗੀ ਅਤੇ ਇੱਕ ਲਾਪਤਾ ਹੋ ਗਿਆ ਸੀ।