1 0
Read Time:2 Minute, 13 Second

ਆਕਲੈਂਡ : 18 ਸਤੰਬਰ ਐਤਵਾਰ ਦਾ ਦਿਨ ਨਿਊਜੀਲੈਂਡ ਦੇ ਸਿੱਖ ਭਾਈਚਾਰੇ ਲਈ ਇਤਿਹਾਸਕ ਹੋ ਨਿੱਬੜਿਆ ।ਦਰਅਸਲ 25 ਗੁਰੂ ਘਰਾਂ, ਸਮਾਜਿਕ ਸੰਸਥਾਵਾਂ ਤੇ ਖੇਡ ਕਲੱਬਾਂ ਵੱਲੋਂ ਸਾਂਝੀ ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਹੈ। ਆਕਲੈਂਡ ਵਿੱਚ ਜਿੱਥੇ ਸਥਾਨਿਕ ਸੰਸਥਾਵਾਂ ਦੇ ਨੁਮਾਇੰਦੇ ਟਾਕਾਨੀਨੀ ਗੁਰੂ ਘਰ ਇਕੱਠੇ ਹੋਏ, ਉੱਥੇ ਹੀ ਆਕਲੈਂਡ ਤੋਂ ਬਾਹਰੋਂ ਜੂਮ ਦੇ ਮਾਧਿਅਮ ਰਾਹੀਂ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ। ਨਿਊਜੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ (ਇਨਕਾਰਪੋਰੇਟਿਡ) ਦਾ ਪਹਿਲਾ ਪ੍ਰਧਾਨ ਸ. ਦਲਜੀਤ ਸਿੰਘ ਨੂੰ ਚੁਣਿਆ ਗਿਆ ਹੈ । ਉੱਥੇ ਹੀ ਬਜੁਰਗ ਆਗੂ ਸ.ਪ੍ਰਿਥੀਪਾਲ ਸਿੰਘ ਬਸਰਾ ਸੰਸਥਾ ਦੇ ਚੇਅਰਮੈਨ ਬਣਾਏ ਗਏ ਹਨ । ਜਰਨਲ ਸੈਕਟਰੀ ਦੀ ਸੇਵਾ ਸ. ਕਰਮਜੀਤ ਸਿੰਘ ਤਲਵਾਰ ਨੂੰ ਦਿੱਤੀ ਗਈ ਹੈ।ਮੀਤ ਪ੍ਰਧਾਨ ਦੇ ਤੌਰ ਤੇ ਸ. ਗੁਰਿੰਦਰ ਸਿੰਘ ਸ਼ਾਦੀਪੁਰ , ਸਹਾਇਕ ਸਕੱਤਰ ਸ. ਮਲਕੀਤ ਸਿੰਘ ਸਹੋਤਾ, ਖਜਾਨਚੀ ਸ. ਮਨਜੀਤ ਸਿੰਘ ਬਾਠ, ਸਹਾਇਕ ਖਜਾਨਚੀ ਬੀਬੀ ਜਤਿੰਦਰ ਕੌਰ, ਸੰਸਥਾ ਦੇ ਆਡੀਟਰ ਐਡਵੋਕੇਟ ਰਣਬੀਰ ਸਿੰਘ ਸੰਧੂ ਹੋਣਗੇ । ਉੱਥੇ ਹੀ ਸਪੋਕਸਪਰਸਨ ਵਜੋਂ ਸ. ਰਣਬੀਰ ਸਿੰਘ ਲਾਲੀ ਸੇਵਾ ਨਿਭਾਉਣਗੇ। ਇਸੇ ਤਰੀਕੇ ਉਕਤ ਸੰਸਥਾ ਵਿੱਚ ਵੱਖ ਵੱਖ ਵਿੰਗ ਬਣਾਏ ਗਏ ਹਨ । ਜਿਹਨਾਂ ਵਿੱਚ ਧਾਰਮਿਕ ਮਾਮਲਿਆਂ ਦੇ ਚੇਅਰਪਰਸਨ ਹਰਦਿਆਲ ਸਿੰਘ, ਇੰਮੀਗਰੇਸ਼ਨ ਮਾਮਲਿਆਂ ਦੇ ਚੇਅਰਪਰਸਨ ਪਰਮਜੀਤ ਸਿੰਘ ਵੈਲਿੰਗਟਨ, ਇਸਤਰੀ ਵਿੰਗ ਦੇ ਚੇਅਰਪਰਸਨ ਬੀਬੀ ਜੀਤ ਕੌਰ , ਨੌਜਵਾਨ ਮਾਮਲਿਆਂ ਦੇ ਚੇਅਰਪਰਸਨ ਅੰਮ੍ਰਿਤਪਾਲ ਸਿੰਘ ਮਾਨ ਅਤੇ ਸੰਵਿਧਾਨਕ ਮਾਮਲਿਆਂ ਦੇ ਚੇਅਰਪਰਸਨ ਸ. ਅਜੀਤ ਸਿੰਘ ਰੰਧਾਵਾ ਹੋਣਗੇ ।ਤਕਨੀਕੀ (ਆਈ.ਟੀ) ਕੋਆਰਡੀਨੇਟਰ ਵਜੋਂ ਨਵਤੇਜ ਰੰਧਾਵਾ ਸੇਵਾਵਾਂ ਦੇਣਗੇ । ਉੱਥੇ ਹੀ ਸਾਬਕਾ ਮੈਂਬਰ ਪਾਰਲੀਮੈਂਟ ਡਾ:ਪਰਮਜੀਤ ਪਰਮਾਰ ਪਾਲਿਸੀ ਮੇਕਿੰਗ ਤੇ ਸੰਸਥਾ ਦੇ ਸਲਾਹਕਾਰ ਹੋਣਗੇ । 

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *