0 0
Read Time:3 Minute, 11 Second

ਅਮਰੀਕਾ ਤੋਂ ਨਿਊਂਜ਼ੀਲੈਂਡ ਆਏ ਡਾਕਟਰ ਸ਼ਾਈਨ ਸੰਨ ਸੱਚਮੁੱਚ ਹੀ ਇਮੀਗ੍ਰੇਸ਼ਨ ਦੇ ਵਰਤਾਰੇ ਤੋਂ ਹੈਰਾਨ ਹਨ। ਉਨ੍ਹਾਂ ਦੱਸਿਆ ਕਿ ਜਦੋਂ 2020 ਵਿੱਚ ਉਨ੍ਹਾਂ ਆਪਣੀ ਪਤਨੀ/ ਬੱਚਿਆਂ ਨਾਲ ਨਿਊਜੀਲੈਂਡ ਮੂਵ ਹੋਣ ਦਾ ਸੋਚਿਆ ਤਾਂ ਉਨ੍ਹਾਂ ਨੂੰ ਸੀ ਕਿ ਮੈਡਕੀਲ ਕਿੱਤੇ ਦੇ ਮਾਹਿਰ ਹੋਣ ਕਾਰਨ ਉਨ੍ਹਾਂ ਨੂੰ ਆਸਾਨੀ ਨਾਲ ਪੱਕਿਆ ਕਰ ਦਿੱਤਾ ਜਾਏਗਾ, ਜਿਵੇਂ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਵਲੋਂ ਇਸ਼ਤਿਹਾਰਾਂ ਰਾਂਹੀ ਦਿਖਾਇਆ ਜਾਂਦਾ ਹੈ। 1 ਮਾਰਚ 2022 ਨੂੰ ਉਨ੍ਹਾਂ ਵਲੋਂ ਲਾਈ 2021 ਸਪੈਸ਼ਲ ਰੈਜੀਡੈਂਸੀ ਸ਼੍ਰੇਣੀ ਤਹਿਤ ਲਈ ਫਾਈਲ ਲਾਈ ਗਈ। ਕੁਝ ਸਮੇਂ ਬਾਅਦ ਉਨ੍ਹਾਂ ਦੇ ਨਾਲ ਦਿਆਂ ਨੂੰ ਈਮੇਲ ਰਾਂਹੀ ਸੱਦੇ ਪੱਤਰ ਆਉਣੇ ਸ਼ੁਰੂ ਹੋ ਗਏ, ਪਰ ਡਾਕਟਰ ਸ਼ਾਈਨ ਨੂੰ ਇਸ ਸਬੰਧੀ ਕੋਈ ਈਮੇਲ ਨਾ ਆਈ, ਪਰ ਉਨ੍ਹਾਂ ਨੂੰ ਪੱਕਾ ਸੀ ਕਿ ਕਿਉਂਕਿ ਉਹ ਮੈਡੀਕਲ ਕਿੱਤੇ ਨਾਲ ਸਬੰਧਤ ਹਨ, ਇਸੇ ਲਈ ਉਨ੍ਹਾਂ ਨੂੰ ਪੱਕਿਆਂ ਹੋਣ ਲਈ ਦਿੱਕਤ ਨਹੀਂ ਆਏਗੀ। ਪਰ ਅਚਾਨਕ ਇੱਕ ਦਿਨ ਉਨ੍ਹਾਂ ਨੂੰ ਐਪਲੀਕਸ਼ਨ ਰਿਜੇਕਸ਼ਨ ਦੀ ਗੱਲ ਆਖੀ ਗਈ ਤੇ ਕਿਹਾ ਗਿਆ ਕਿ ਜਲਦ ਹੀ ਇਮੀਗ੍ਰੇਸ਼ਨ ਅਧਿਕਾਰੀ ਉਨ੍ਹਾਂ ਨਾਲ ਸੰਪਰਕ ਕਰਨਗੇ। ਪਰ ਇਹ ਉਡੀਕ ਦਿਨਾਂ ਤੋਂ ਹਫਤੇ ਤੇ ਹਫਤਿਆਂ ਤੋਂ ਮਹੀਨਿਆਂ ਵਿੱਚ ਬਦਲ ਗਈ ਪਰ ਕਿਸੇ ਨੇ ਸੰਪਰਕ ਨਾ ਕੀਤਾ।2021 ਰੈਜੀਡੈਂਸੀ ਦੀ ਹੈਲਪਲਾਈਨ ‘ਤੇ ਤਾਂ ਕਿਸੇ ਮਾਹਿਰ ਨਾਲ ਗੱਲ ਨਹੀਂ ਹੋ ਰਹੀ ਸੀ ਤੇ ਉਨ੍ਹਾਂ ਵਿਦਿਆਰਥੀ ਵੀਜੇ ਦੀ ਹੈਲਪਲਾਈਨ ‘ਤੇ ਸੰਪਰਕ ਕਰ ਐਗਜੀਕਿਉਟਿਵ ਤੋਂ ਮੱਦਦ ਦੀ ਗੁਹਾਰ ਲਾਈ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲੋਂ ਤਾਂ ਈਮੇਲ ਰਾਂਹੀ ਕਾਗਜਾਤਾਂ ਦੀ ਮੰਗ ਕੀਤੀ ਗਈ ਹੈ, ਜੋ ਕਿ ਅਪ੍ਰੈਲ ਵਿੱਚ ਉਨ੍ਹਾਂ ਨੂੰ ਭੇਜੀ ਗਈ। ਵੈਸੇ ਤਾਂ ਡਾਕਟਰ ਸ਼ਾਈਨ ਰੋਜਾਨਾ ਈ-ਮੇਲ ਚੈੱਕ ਕਰਦੇ ਸਨ, ਪਰ ਫਿਰ ਵੀ ਸ਼ੰਕਾ ਦੂਰ ਕਰਨ ਲਈ ਉਨ੍ਹਾਂ ਈਮੇਲ ਚੈੱਕ ਕੀਤੀ ਤੇ ਈ-ਮੇਲ ਨਾ ਮਿਲਣ ‘ਤੇ ਉਨ੍ਹਾਂ ਇਮੀਗ੍ਰੇਸ਼ਨ ਵਾਲਿਆਂ ਨੂੰ ਦੱਸਿਆ ਕਿ ਅਜਿਹੀ ਕੋਈ ਈ-ਮੇਲ ਉਨ੍ਹਾਂ ਨੂੰ ਨਹੀਂ ਮਿਲੀ। ਇਸ ‘ਤੇ ਜਦੋਂ ਗੱਲ ਅੱਗੇ ਵਧੀ ਤਾਂ ਇਹ ਪਤਾ ਲੱਗਾ ਕਿ ਕਿਉਂਕਿ 1 ਮਾਰਚ 2022 ਤੋਂ ਨਵੇਂ ਪਲੇਟਫਾਰਮ ਰਾਂਹੀ ਉਨ੍ਹਾਂ ਵਲੋਂ ਅਪਲਾਈ ਕੀਤਾ ਗਿਆ ਸੀ ਤੇ ਉਸ ਵਿੱਚ ਤਕਨੀਕੀ ਸੱਮਸਿਆ ਹੋਣ ਕਾਰਨ ਇਹ ਈਮੇਲ ਉਨ੍ਹਾਂ ਨੂੰ ਮਿਲ ਨਹੀਂ ਸੀ, ਪਰ ਇਸ ਕਾਰਨ ਜੋ ਮਾਨਸਿਕ ਤਣਾਅ ਡਾਕਟਰ ਸ਼ਾਈਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਝੱਲਣਾ ਪਿਆ, ਉਸਦਾ ਕੋਈ ਜੁਆਬ ਨਹੀਂ। ਹੁਣ ਇਮੀਗ੍ਰੇਸ਼ਨ ਵਾਲਿਆਂ ਨੂੰ ਕੌਣ ਪੁੱਛੇ ਕਿ ਇਸ ਵਿੱਚ ਡਾਕਟਰ ਸ਼ਾਈਨ ਦੀ ਕੀ ਗਲਤੀ ਹੈ, ਜਿਨ੍ਹਾਂ ਦੇ ਨਾਲਦਿਆਂ ਨੂੰ ਤਾਂ ਪੱਕੀ ਰਿਹਾਇਸ਼ ਮਿਲ ਗਈ, ਪਰ ਉਹ ਅਜੇ ਵੀ ਲਟਕ ਰਹੇ ਹਨ। ਦੂਜੇ ਪਾਸੇ ਇਮੀਗ੍ਰੇਸ਼ਨ ਇਸਨੂੰ ਤਕਨੀਕੀ ਸੱਮਸਿਆ ਦੱਸਕੇ ਆਪਣਾ ਪੱਲਾ ਝਾੜ ਰਹੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *