1 0
Read Time:1 Minute, 39 Second

ਨਿਊਜੀਲੈਂਡ ਦੇ ਵਿੱਦਿਅਕ ਅਦਾਰਿਆਂ ਦੇ ਮਾਲਕਾਂ ਦੇ ਚਿਹਰਿਆਂ ‘ਤੇ ਮੁੜ ਤੋਂ ਰੌਣਕ ਪਰਤਣੀ ਸ਼ੁਰੂ ਹੋ ਗਈ ਹੈ, ਅਜਿਹਾ ਇਸ ਲਈ ਕਿਉਂਕਿ ਇਨ੍ਹਾਂ ਕਾਲਜਾਂ ਵਲੋਂ ਦੱਸਿਆ ਗਿਆ ਹੈ ਕਿ ਭਾਰਤੀ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਮਾਰਕੀਟ, ਜੋ ਕਿ ਇਨ੍ਹ੍ਹਾਂ ਕਾਲਜਾਂ ਦੇ ਸਫਲ ਰੂਪ ਵਿੱਚ ਚੱਲਣ ਲਈ ਬਹੁਤ ਅਹਿਮ ਹੈ, ਨੇ ਇੱਕ ਵਾਰ ਫਿਰ ਤੋਂ ਬਾਉਂਸਬੈਕ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਭਾਰਤ ਤੋਂ ਨਿਊਜੀਲੈਂਡ ਆਉਣ ਦੇ ਚਾਹਵਾਨ ਅੰਤਰ-ਰਾਸ਼ਟਰ ਵਿਦਿਆਰਥੀਆਂ ਦੀ ਗਿਣਤੀ ਵਿੱਚ ਫਿਰ ਤੋਂ ਵਾਧਾ ਹੋਣ ਲੱਗਾ ਹੈ।  ਇਸ ਵੇਲੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੀ ਐਪਲੀਕੇਸ਼ਨਾਂ ਹਾਸਿਲ ਹੋ ਰਹੀਆਂ ਹਨ ਤੇ ਬਹੁਤਿਆਂ ਨੂੰ ਅਗਲੇ ਸਾਲ ਲਈ ਦਾਖਿਲਾ ਦਿੱਤੇ ਜਾਣ ਦੀ ਆਸ ਹੈ।ਕ੍ਰਾਈਸਚਰਚ ਦੀ ਐਜੁਕੇਟਡ ਪਾਰਟਨਰਸ਼ਿਪ ਮੈਨੇਜਰ ਸਟੇਫੀ ਪੋਰਟਰ ਨੇ ਦੱਸਿਆ ਕਿ ਇਸ ਹਫਤੇ ਸ਼ਹਿਰ ਵਿੱਚ 150 ਨਵੇਂ ਵਿਦਿਆਰਥੀ ਆ ਰਹੇ ਹਨ ਤੇ 200 ਵਿਦਿਆਰਥੀ ਅਗਲੇ ਹਫਤੇ। ਉਨ੍ਹਾਂ ਇਹ ਵੀ ਦੱਸਿਆ ਕਿ ਮਹਾਂਮਾਰੀ ਤੋਂ ਪਹਿਲਾਂ ਇੱਥੇ 12,000 ਅੰਤਰ-ਰਾਸ਼ਟਰੀ ਵਿਦਿਆਰਥੀ ਪੜ੍ਹਦੇ ਸਨ ਤੇ ਅਗਲੇ ਸਾਲ ਕਿੰਨੇ ਕੁ ਦਾਖਿਲਾ ਲੈਣਗੇ, ਇਸ ਲਈ ਉਹ ਪੂਰੀ ਤਰ੍ਹਾਂ ਉਤਸ਼ਾਹਿਤ ਹਨ। ਇਸੇ ਤਰ੍ਹਾਂ ਦੂਜੇ ਸ਼ਹਿਰਾਂ ਦੀਆਂ ਵਿੱਦਿਅਕ ਸੰਸਥਾਵਾਂ ਨੇ ਵੀ ਦੱਸਿਆ ਹੈ ਕਿ ਅੰਤਰ-ਰਾਸ਼ਟਰੀ ਵਿਦਿਆਰਥੀ ਨਿਊਜੀਲੈਂਡ ਆਉਣ ਲਈ ਪੂਰੇ ਚਾਹਵਾਨ ਹਨ, ਖਾਸਕਰ ਭਾਰਤ ਤੋਂ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *