0 0
Read Time:2 Minute, 8 Second

ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦੌਰਾਨ ਇੱਕ ਟੂਅਰ ‘ਚ 16 ਸ਼ੌਅ ਕਰਨ ਵਾਲੇ ਬਣਨਗੇ ਪਹਿਲੇ ਪੰਜਾਬੀ ਕਲਾਕਾਰ

17 ਅਗਸਤ 2022 (ਆਕਲੈਂਡ) : ਪੰਜਾਬੀ ਫਿਲਮ ਜਗਤ ਨੂੰ ਪੁਨਰ ਸੁਰਜੀਤ ਕਰਨ ਵਾਲੇ ਅਦਾਕਾਰ ਅਤੇ ਗਾਇਕ ਹਰਭਜਨ ਮਾਨ ਨੇ ਪੰਜਾਬੀ ਫਿਲਮਾਂ ਅਤੇ ਗੀਤਾਂ ਰਾਹੀਂ ਹਮੇਸ਼ਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਖੁਸ਼ਬੋ ਪੂਰੀ ਦੁਨੀਆਂ ਵਿੱਚ ਵੰਡੀ ਹੈ।ਹਰਭਜਨ ਮਾਨ ਗਾਇਕੀ ਦੇ ਪਿੜ੍ਹ ਵਿੱਚ ਇਕਲੌਤੇ ਕਲਾਕਾਰ ਹਨ ਜਿਨ੍ਹਾਂ ਨੇ ਕਵੀਸ਼ਰੀ, ਕਲੀਆਂ, ਗੀਤਾਂ ਨੂੰ ਬਰਾਬਰ ਦਾ ਆਦਰ-ਸਤਿਕਾਰ ਦਿੱਤਾ ਹੈ। ਉਨ੍ਹਾਂ ਦੇ ਚਾਹੁਣ ਵਾਲੇ ਪੂਰੀ ਦੁਨੀਆਂ ਵਿੱਚ ਹਰਭਜਨ ਮਾਨ ਲਾਈਵ ਪ੍ਰੋਗਰਾਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਸ ਵੇਲੇ ਹਰਭਜਨ ਮਾਨ ਆਪਣੇ ਆਸਟ੍ਰੇਲੀਆ ਨਿਊਜ਼ੀਲੈਂਡ ਦੌਰੇ ‘ਤੇ ਲਾਈਵ ਪ੍ਰੋਗਰਾਮਾਂ ਰਾਹੀਂ ਨਵਾਂ ਰਿਕਾਰਡ ਸਥਾਪਿਤ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਦੇਸੀ ਰੌਕਸ ਈਵੈਂਟ ਵੱਲੋਂ The Marvellous Tour ਬੈਨਰ ਹੇਠ ਹਰਭਜਨ ਮਾਨ ਆਸਟ੍ਰੇਲੀਆ-ਨਿਊਜ਼ੀਲੈਂਡ ਦੌਰੇ ਦੌਰਾਨ 16 ਵੱਖ-ਵੱਖ ਸ਼ਹਿਰਾਂ ਵਿੱਚ ਲਾਈਵ ਪ੍ਰੋਗਰਾਮ ਕਰਨ ਵਾਲੇ ਪਹਿਲੇ ਪੰਜਾਬੀ ਫ਼ਨਕਾਰ ਹੋਣਗੇ, ਇਸ ਖ਼ਿੱਤੇ ਵਿੱਚ ਅਜਿਹਾ ਪੰਜਾਬੀ ਲਾਈਵ ਪ੍ਰੋਗਰਾਮਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਹੈ। ਸੈਂਕੜੇ ਲੋਕ ਇੰਨ੍ਹਾਂ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰ,ਇਸ ਰਿਕਾਰਡ ਦਾ ਹਿੱਸਾ ਬਣ ਰਹੇ ਹਨ। ਤਿੰਨ ਪੀੜ੍ਹੀਆਂ ਦੇ ਮਹਿਬੂਬ ਕਲਾਕਾਰ ਦੇ ਲਾਈਵ ਪ੍ਰੋਗਰਾਮ ਦਾ ਆਨੰਦ ਲੈਣ ਲਈ ਸਮੂਹ ਪ੍ਰਬੰਧਕਾਂ ਵੱਲੋਂ ਤੁਹਾਨੂੰ ਸਾਂਝੇ ਤੌਰ ‘ਤੇ ਖੁੱਲ੍ਹਾ ਸੱਦਾ ਹੈ। “ਇੱਕ ਸ਼ਾਮ – ਪੰਜਾਬੀ ਗਾਇਕੀ ਦੇ ਨਾਮ” ਆਪਣੇ ਨੇੜਲੇ ਸ਼ਹਿਰਾਂ ਵਿੱਚ •ਪੰਜਾਬੀਅਤ ਦਾ ਰੰਗ – ਹਰਭਜਨ ਮਾਨ ਦੇ ਸੰਗ• ਮਾਨਣ ਲਈ ਹੁੰਮ-ਹੁੰਮਾ ਕੇ ਪਹੁੰਚੋ 🙏 🎼

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *