0 0
Read Time:1 Minute, 23 Second

ਆਕਲੈਂਡ ਸਮੇਤ ਨਿਊਜੀਲੈਂਡ ਭਰ ਦੇ ਕਿਰਾਏਦਾਰਾਂ ਨੂੰ ਥੋੜੀ ਰਾਹਤ ਮਿਲਦੀ ਵਿਖਾਈ ਦੇ ਰਹੀ ਹੈ ਕਿਉਂਕਿ ਕਿਰਾਏ ਦੇ ਰੇਟ ਘੱਟ ਗਏ ਗਨ। ਇਹ ਲੰਬੇ ਸਮੇਂ ਬਾਅਦ ਹੋਇਆ ਹੈ ਕਿ ਲਗਾਤਾਰ ਦੂਜੇ ਮਹੀਨੇ ਨਿਊਜੀਲੈਂਡ ਵਿੱਚ ਕਿਰਾਇਆਂ ਵਿੱਚ ਕਟੌਤੀ ਦੇਖਣ ਨੂੰ ਮਿਲੀ ਹੋਏ, ਇਨ੍ਹਾਂ ਹੀ ਨਹੀਂ ਹੁਣ ਕਿਰਾਏ ‘ਤੇ ਦਿੱਤੇ ਜਾਣ ਵਾਲੇ ਘਰਾਂ ਦੀ ਗਿਣਤੀ ਵਿੱਚ ਵੀ ਕਾਫੀ ਵਾਧਾ ਹੋਇਆ ਹੈ ਤੇ ਇਹ ਦੋਨੋਂ ਹੀ ਆਂਕੜੇ ਕਿਰਾਏਦਾਰਾਂ ਲਈ ਵਧੀਆ ਕਹੇ ਜਾ ਸਕਦੇ ਹਨ।ਬੀਤੇ ਸਾਲ ਜੂਨ ਦੇ ਮੁਕਾਬਲੇ ਇਸ ਸਾਲ ਜੂਨ ਵਿੱਚ ਕਿਰਾਏ ਦੇ ਘਰਾਂ ਦੀ ਸੂਚੀ ਵਿੱਚ 11% ਦਾ ਵਾਧਾ ਦਰਜ ਕੀਤਾ ਗਿਆ ਹੈ। ਵਲੰਗਿਟਨ, ਵੈਂਗਨੁਈ ਤੇ ਆਕਲੈਂਡ ਵਿੱਚ ਕ੍ਰਮਵਾਰ 51%, 21% ਤੇ 15% ਕਿਰਾਏ ਵਾਲੇ ਘਰਾਂ ਦੀ ਸੂਚੀ ਵਧੀ ਹੈ। ਸਾਊਥਲੈਂਡ, ਨਾਰਥਲੈਂਡ, ਕੈਂਟਰਬਰੀ, ਵਾਇਕਾਟੋ ਵਿੱਚ ਹਾਲ ਇਹੀ ਹੈ। ਇਸਦੇ ਨਾਲ ਹੀ ਜੂਨ ਵਿੱਚ ਔਸਤ ਕਿਰਾਇਆ $570 ਪ੍ਰਤੀ ਹਫਤਾ ਹੋ ਗਿਆ ਹੈ, ਜੋ ਕਿ ਮਈ ਵਿੱਚ $575 ਸੀ। ਹਾਲਾਂਕਿ ਇਹ 1% ਦੀ ਕਟੌਤੀ ਛੋਟੀ ਮੰਨੀ ਜਾ ਰਹੀ ਹੈ, ਪਰ ਦੱਸਦੀਏ ਕਿ ਕਿਰਾਇਆਂ ਵਿੱਚ ਇਹ ਕਟੌਤੀ ਕਾਫੀ ਲੰਬੇ ਸਮੇਂ ਬਾਅਦ ਦੇਖਣ ਨੂੰ ਮਿਲੀ ਹੈ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *