0 0
Read Time:1 Minute, 48 Second

ਵਲਿੰਗਟਨ : ਇਨਵਸੈਟਰ ਵੀਜ਼ਾ ਸ਼੍ਰੇਣੀ ਨੂੰ ਲੈਕੈ ਸਰਕਾਰ ਨੇ ਵੱਡਾ ਫੈਸਲਾ ਲੈੰਦੇ ਹੋਏ ਇਸ ਦੀ ਤਬਦੀਲੀ ਕਰਨ ਦਾ ਫੈਸਲਾ ਕੀਤਾ ਹੈ। ਇਨਵਸੈਟਰ ਵੀਜ਼ਾ ਸ਼੍ਰੇਣੀ ਵਿੱਚ ਨਿਊਜੀਲੈਂਡ ਦੀ ਸਰਕਾਰ ਇਕ ਮਹੱਤਵਪੂਰਨ ਬਦਲਾਅ ਕਰਨ ਜਾ ਰਹੀ ਹੈ ਜਿਸ ਵਿਚ ਸਰਕਾਰ ਦਾ ਮਨੋਰਥ 2 ਪੁਰਾਣੇ ਪਾਥਵੇਅ ਨੂੰ ਬੰਦ ਕਰਕੇ ਇੱਕ ਨਵੀਂ ਸ਼੍ਰੇਣੀ ਬਣਾਉਣ ਦਾ ਹੈ। ਇਕਨਾਮਿਕ ਰੀਜ਼ਨਲ ਡਵੈਲਪਮੈਂਟ ਮਨਿਸਟਰ ਸਟੁਅਰਟ ਨੈਸ਼ ਨੇ ਇਸ ਸਬੰਧੀ ਦੱਸਿਆ ਹੈ ਕਿ ਐਕਟਿਵ ਇਨਵੈਸਟਰ ਪਲਸ ਵੀਜ਼ਾ, ਵਧੇਰੇ ਤੇ ਮਹੱਤਵਪੂਰਨ ਪ੍ਰਵਾਸੀਆਂ ਨੂੰ ਆਕਰਸ਼ਿਤ ਕਰੇਗਾ, ਜੋ ਆਪਣੇ ਨਾਲ ਅੰਤਰ-ਰਾਸ਼ਟਰੀ ਪੱਧਰ ਦਾ ਕਾਰੋਬਾਰੀ ਅਨੁਭਵ ਲਿਆਉਣਗੇ ਜੋ ਕਿ ਨਿਊਂਜ਼ੀਲੈਂਡ ਵਿੱਚ ਕਾਰੋਬਾਰਾਂ ਦੇ ਵਾਧੇ ਲਈ ਅਹਿਮ ਸਾਬਿਤ ਹੋਏਗਾ, ਇਸ ਨਾਲ ਲੋਕਲ ਪੱਧਰ ‘ਤੇ ਇਮਪਲਾਇਮੈਂਟ ਵਧੇਗੀ ਅਤੇ ਇਹ ਅਰਥਚਾਰੇ ਲਈ ਅਹਿਮ ਹੋਵੇਗਾ।ਪੁਰਾਣੀ ਵੀਜਾ ਸ਼੍ਰੇਣੀਆਂ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਸਦਕਾ $2 ਬਿਲੀਅਨ ਦੀ ਇਨਵੈਸਟਮੈਂਟ ਤਾਂ ਨਿਊਜੀਲੈਂਡ ਵਿੱਚ ਹੋਈ ਹੈ, ਪਰ ਜ਼ਿਆਦਾ ਇਨਵੈਸਟਮੈਂਟ ਸ਼ੇਅਰ ਅਤੇ ਬਾਂਡ ਦੇ ਰੂਪ ਵਿੱਚ ਹੈ, ਜਿਸਦਾ ਸਿੱਧਾ ਲਾਹਾ ਆਰਥਿਕਤਾ ਅਤੇ ਲੋਕਲ ਪੱਧਰ ‘ਤੇ ਹਾਸਿਲ ਨਹੀਂ ਹੋਇਆ ਹੈ।
ਇਸ ਨਵੀਂ ਸ਼੍ਰੇਣੀ ਲਈ ਘੱਟੋ-ਘੱਟ 15 ਮਿਲੀਅਨ ਦਾ ਥ੍ਰੇਸ਼ਹੋਲਡ ਨਿਵੇਸ਼ ਲਾਜ਼ਮੀ ਹੋਵੇਗਾ ਤੇ ਇਸ ਵਿੱਚ $5 ਮਿਲੀਅਨ ਦਾ ਸਿੱਧਾ ਨਿਵੇਸ਼ ਵੀ ਲਾਜ਼ਮੀ ਕੀਤਾ ਜਾਏਗਾ। ਬਾਂਡ, ਸ਼ੇਅਰਾਂ ਤੇ ਪ੍ਰਾਪਰਟੀ ਇਨਵੈਸਟਮੈਂਟ ਨੂੰ ਇਸ ਸ਼੍ਰੇਣੀ ਤਹਿਤ 50% ਤੋਂ ਜ਼ਿਆਦਾ ਨਹੀਂ ਗਿਣਿਆ ਜਾਵੇਗਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *