0 0
Read Time:1 Minute, 12 Second

ਆਕਲੈਂਡ : ਲਗਭਗ 170,000 ਨਿਊਜੀਲੈਂਡ ਵਾਸੀ 1 ਅਗਸਤ ਤੋਂ ਮਿਲਣ ਵਾਲੀ ਕੋਸਟ ਆਫ ਲਿਵਿੰਗ ਦੀ $350 ਦੀ ਪੈਮੇਂਟ ਤੋਂ ਸੱਖਣੇ ਰਹਿ ਸਕਦੇ ਹਨ, ਅਜਿਹਾ ਇਸ ਲਈ ਕਿਉਂਕਿ ਇਨਲੈਂਡ ਰੈਵੇਨਿਊ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਨ੍ਹਾਂ ਨਿਊਜੀਲੈਂਡ ਵਾਸੀਆਂ ਦੇ ਬੈਂਕ ਖਾਤੇ ਨਹੀਂ ਹਨ। ਪਾਰਲੀਮੈਂਟ ਦੀ ਫਾਇਨਾਂਸ ਤੇ ਐਕਸਪੇਨਡੀਚਰ ਕਮੇਟੀ, ਆਈ ਆਰ ਡੀ ਐਕਟਿੰਗ ਕਮਿਸ਼ਨਰ ਅਤੇ ਮੁੱਖ ਪ੍ਰਬੰਧਕ ਕੇਥ ਐਟਕੀਨਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਟੈਕਸ ਡਿਪਾਰਟਮੈਂਟ ਵਲੋਂ ਇਨ੍ਹਾਂ ਲੋਕਾਂ ਦੇ ਖਾਤੇ ਨੰਬਰ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਦੀਏ ਕਿ ਲਗਭਗ 2.1 ਮਿਲੀਅਨ ਲੋਕ ਜੋ $70,000 ਸਲਾਨਾ ਤੋਂ ਘੱਟ ਕਮਾਈ ਕਰਦੇ ਹਨ ਅਤੇ ਜਿਨ੍ਹਾਂ ਨੂੰ ਵਿੰਟਰ ਪੈਮੇਂਟ ਨਹੀਂ ਮਿਲੀ ਹੈ, ਉਹ ਇਸ ਪੈਮੇਂਟ ਨੂੰ ਹਾਸਿਲ ਕਰਨ ਦੇ ਯੋਗ ਹਨ। ਕੋਸਟ ਆਫ ਲਿਵਿੰਗ ਪੈਮੇਂਟ 1 ਅਗਸਤ ਤੋਂ 3 ਮਹੀਨੇ ਲਗਾਤਾਰ ਕਿਸ਼ਤਾਂ ਵਿੱਚ ਖਾਤਿਆਂ ਵਿੱਚ ਪਾਈ ਜਾਏਗੀ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *