1 0
Read Time:1 Minute, 34 Second

ਸਿਡਨੀ : ਪ੍ਰਸ਼ਾਂਤ ਆਈਲੈਂਡਸ ਵਿਚ ਚੀਨ ਦੇ ਲਗਾਤਾਰ ਵਧ ਰਹੇ ਅਸਰ ਸਬੰਧੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਆਪਣੀ ਨੀਤੀਆਂ ਸਪਸ਼ਟ ਕੀਤੀਆਂ ਹਨ। ਹਾਲ ਹੀ ਵਿਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਆਸਟ੍ਰੇਲੀਆ ਵਿਚ ਸੱਤਾ ਤਬਦੀਲੀ ਤੋਂ ਬਾਅਦ ਦੌਰਾ ਕੀਤਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ ਨੇ ਇਸ ਮੁਲਾਕਾਤ ਤੋਂ ਬਾਅਦ ਸਪਸ਼ਟ ਕੀਤਾ ਹੈ ਕਿ ਦੋਨੋਂ ਦੇਸ਼ ਪ੍ਰਸ਼ਾਂਤ ਆਈਲੈਂਡਸ ਪ੍ਰਤੀ ਆਪਣੀਆਂ ਨੀਤੀਆਂ ਸਬੰਧੀ ਕਦਮ ਮਿਲਾਕੇ ਚਲ ਰਹੇ ਹਨ, ਜਿਥੇ ਚੀਨ ਦਾ ਅਸਰ ਲਗਾਤਾਰ ਵਧ ਰਿਹਾ ਹੈ। ਚੀਨ ਆਪਣੇ ਹਵਾਈ ਅੱਡੇ ਪ੍ਰਸ਼ਾਂਤ ਆਈਲੈਂਡਸ ’ਤੇ ਸਥਾਪਤ ਕਰਨਾ ਚਾਹੁੰਦਾ ਹੈ। ਇਸਦੇ ਬਦਲੇ ਵਿਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਦਰਜਨਾਂ ਛੋਟੇ ਟਾਪੂਆਂ ਦੀ ਲੀਡਰਸ਼ਿੱਪ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਆਧਾਰਭੂਤ ਢਾਂਚਾ ਵਿਕਾਸ, ਸਾਈਬਰ ਸੁਰੱਖਿਆ ਅਤੇ ਟਰੇਨਿੰਗ ਵਿਚ ਚੀਨੀ ਮਦਦ ਦੀ ਪੇਸ਼ਕਸ਼ ਕੀਤੀ ਹੈ।ਹਾਲਾਂਕਿ ਚੀਨ ਦੀ ਇਹ ਕੋਸ਼ਿਸ਼ ਅਸਫਲ ਰਹੀ ਹੈ। ਚੀਨ ਦੀ ਰਣਨੀਤੀ ਦਾ ਪਰਦਾਫਾਸ ਕਰਨ ਵਿਚ ਆਸਟ੍ਰੇਲੀਆ ਦੀ ਬਹੁਤ ਭੂਮਿਕਾ ਰਹੀ, ਜਦੋਂ ਉਨ੍ਹਾਂ ਦੇ ਨਵ-ਨਿਯੁਕਤ ਵਿਦੇਸ਼ ਮੰਤਰੀ ਫੈਨੀ ਯੋਂਗ ਵੀ ਇਨ੍ਹਾਂ ਟਾਪੂਆਂ ’ਤੇ ਜਾ ਪੁੱਜੇ ਅਤੇ ਉਨ੍ਹਾਂ ਨੂੰ ਆਗਾਹ ਕੀਤਾ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *