0 0
Read Time:2 Minute, 24 Second

ਆਕਲੈਂਡ : ਦੁਨੀਆਂ ਭਰ ਵਿੱਚ ਇਸ ਵੇਲੇ ਨਰਸਾਂ ਦੀ ਘਾਟ ਹੈ ਤੇ ਨਿਊਜੀਲੈਂਡ ਦੇ ਹੈਲਥ ਕੇਅਰ ਸਿਸਟਮ ‘ਤੇ ਇਸ ਦਾ ਘੱਟੋ-ਘੱਟ ਮਾੜਾ ਪ੍ਰਭਾਵ ਪਵੇ, ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਗੱਲ ਦਾ ਪ੍ਰਗਟਾਵਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਕੀਤਾ ਗਿਆ ਹੈ। ਆਂਕੜੇ ਦੱਸਦੇ ਹਨ ਕਿ 3 ਵਿੱਚੋਂ ਇੱਕ ਨਰਸ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਪਹਿਲਾਂ ਹੀ ਇਸ ਕਿੱਤੇ ਤੋਂ ਦੂਰ ਹੋ ਜਾਂਦੀ ਹੈ, ਜਿਸ ਦਾ ਸਭ ਤੋਂ ਵੱਡਾ ਕਾਰਨ ਆਰਥਿਕ ਤੰਗੀ, ਪਰਿਵਾਰਿਕ ਜਿੰਮੇਵਾਰੀ ਤੇ ਕੋਰੋਨਾ ਕਾਰਨ ਪੈਦਾ ਹੋਏ ਹਾਲਾਤ ਹਨ। ਪਰ ਇਸੇ ਵੇਲੇ ਨਿਊਜੀਲੈਂਡ ਭਰ ਤੋਂ ਹੈਲਥ ਬੋਰਡਾਂ ਨਰਸਾਂ ਦੀ ਭਰਤੀ ਲਈ ਪੈਸਾ ਖਰਚ ਰਹੀਆਂ ਹਨ, ਲਗਭਗ 4000 ਨਰਸਾਂ ਦੀ ਭਰਤੀ ਲਈ ਨਿਊਜੀਲੈਂਡ ਦੇ ਹਰ ਕੋਨੇ ਤੇ ਵਿਦੇਸ਼ਾਂ ਤੋਂ ਨਰਸਾਂ ਦੀ ਭਾਲ ਕੀਤੀ ਜਾ ਰਹੀ ਹੈ।10,000 ਨਰਸਾਂ ਦੀ ਭਰਤੀ ਲਈ ਨਿਊ ਸਾਊਥ ਵੇਲਜ਼ ਵਲੋਂ $4.5 ਬਿਲੀਅਨ ਦਾ ਪੈਕੇਜ਼ ਵੀ ਨਿਊਜੀਲੈਂਡ ਲਈ ਮੁਸੀਬਤ ਸਾਬਿਤ ਹੋ ਸਕਦਾ ਹੈ, ਕਿਉਂਕਿ ਨਿਊਜੀਲੈਂਡ ਤੋਂ ਨਰਸਾਂ ਦੀ ਭਰਤੀ ਵੀ ਨਿਊ ਸਾਊਥ ਵੇਲਜ਼ ਲਈ ਅਹਿਮ ਹੈ। ਪਰ ਇਸ ਸਬੰਧੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਸਾਫ ਕਰ ਦਿੱਤਾ ਹੈ ਕਿ ਸਰਕਾਰ ਇਸ ਮੁੱਦੇ ਤੋਂ ਚੰਗੀ ਤਰ੍ਹਾਂ ਜਾਣੂ ਹੈ ਤੇ ਨਰਸਾਂ ਦੀ ਘਾਟ ਪੂਰੀ ਕਰਨ ਲਈ ਉਨ੍ਹਾਂ ਨੂੰ ਵਧੀਆ ਪੈਕੇਜ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਸ ਲਈ ਦੇਸ਼ ਹੀ ਨਹੀਂ ਵਿਦੇਸ਼ੀ ਨਰਸਾਂ ਦੀ ਭਾਲ ਵੀ ਜਾਰੀ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਨਰਸਾਂ ਨੂੰ ਆਕਰਸ਼ਿਤ ਕਰਨ ਲਈ ਉਹ ਉਨ੍ਹਾਂ ਨੂੰ 2 ਸਾਲ ਦੇ ਕੰਮ ਤੋਂ ਬਾਅਦ ਪੱਕਿਆਂ ਹੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਪੇਸ਼ੇ ਵੱਲ ਵਾਪਿਸ ਆ ਰਹੀਆਂ ਨਰਸਾਂ ਨੂੰ $5000 ਦੀ ਇੱਕ ਵਾਰ ਦੀ ਪੈਮੇਂਟ ਵੀ ਦਿੱਤੀ ਜਾ ਰਹੀ ਹੈ, ਜੋ ਕਿ ਰੀ-ਰਿਜੀਸਟ੍ਰੇਸ਼ਨ ਤੇ ਹੋਰਾਂ ਖਰਚਿਆਂ ਲਈ ਵਰਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਮਾਓਰੀ ਤੇ ਪੈਸੇਫਿਕ ਮੂਲ ਦੀਆਂ ਕੁੜੀਆਂ ਨੂੰ ਇਸ ਕਿੱਤੇ ਨਾਲ ਜੋੜਣ ਲਈ ਉਨ੍ਹਾਂ ਨੂੰ ਵਿਸ਼ੇਸ਼ ਸਕਾਲਰਸ਼ਿਪ ਦੇ ਮੌਕੇ ਦਿੱਤੇ ਜਾ ਰਹੇ ਹਨ।

ਖ਼ਬਰ ਸਰੋਤ : ਪੰਜਾਬੀ ਕੰਗਾਰੂ

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *