0
0
Read Time:48 Second
ਆਕਲੈਂਡ : 7000 ਤੋਂ ਵੱਧ ਪੈਸੀਫਿਕ ਆਈਲੈਂਡਾਂ ਤੋਂ ਮੌਸਮੀ ਕਾਮੇ ਨਿਊਜ਼ੀਲੈਂਡ ਵਿੱਚ ਆਉਣ ਦਾ ਅਨੁਮਾਨ ਹੈ, ਮਾਨਤਾ ਪ੍ਰਾਪਤ ਮੌਸਮੀ ਰੁਜ਼ਗਾਰਦਾਤਾ ਸਕੀਮ ਦੇ ਤਹਿਤ ਪੂਰੇ ਦੇਸ਼ ਵਿੱਚ ਬਗੀਚਿਆਂ ਵਿੱਚ ਫਲਾਂ ਦੀ ਵਾਢੀ ਅਤੇ ਛਾਂਟੀ ਕਰਨ ਲਈ ਮੌਸਮੀ ਕਾਮਿਆਂ ਨੂੰ ਵੀਜ਼ੇ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਨਿਊਜੀਲੈਂਡ ਵਿੱਚ ਕਾਮਿਆਂ ਦੀ ਘਾਟ ਨੂੰ ਪੂਰਾ ਕਰਨਾ ਬੇਹੱਦ ਮੁਸ਼ਕਲ ਹੈ। ਸਰਕਾਰ ਦੀਆ ਤੰਗ ਪਰਵਾਸ ਨੀਤੀਆਂ ਦਾ ਖਾਮਿਆਜ਼ਾ ਆਮ ਕਾਰੋਬਾਰੀਆਂ ਨੂੰ ਭੁਗਤਣਾ ਪੈ ਰਿਹਾ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਸਕੀਮ ਤਹਿਤ ਕਿਸਾਨਾਂ ਨੂੰ ਕਿੰਨ੍ਹਾ ਕੁ ਲਾਭ ਹੁੰਦਾ ਹੈ।