0 0
Read Time:1 Minute, 37 Second

ਦੇਸ਼ ਦੇ ਪ੍ਰਧਾਨ ਮੰਤਰੀ Anthony Albanese ਵੱਲੋ ਮੈਲਬੌਰਨ ਵਿਖੇ Sikh Volunteers Australia ਵੱਲੋ ਆਪਣੀ ਸਥਾਪਨਾ ਦੀ 10ਵੀਂ ਵਰ੍ਹੇਗੰਢ ਦੇ ਇੱਕ ਸਮਾਗਮ ‘ਚ ਸ਼ਿਰਕਤ ਕਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ। ਭਾਈਚਾਰੇ ਦੀ ਆਸਟ੍ਰੇਲੀਆ ਦੇ ਸਮਾਜ ‘ਚ ਤਰੀਫ਼ ਲਿਖਦਿਆਂ ਉਹਨਾਂ ਵਿਸਾਖੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ। ਦੱਸ ਦਈਏ ਕਿ ਇਸ ਵਿਸਾਖੀ ਮੌਕੇ ਆਸਟ੍ਰੇਲੀਆ ਦੇ ਅੱਡ ਅੱਡ ਸ਼ਹਿਰਾਂ ‘ਚ ਬਹੁਤ ਸਾਰੇ ਵਿਸਾਖੀ ਸਮਾਗਮ ਕਰਵਾਏ ਜਾ ਰਹੇ ਹਨ।

ਉਹਨਾਂ ਨੇ ਸਿੱਖ ਵਲੰਟੀਅਰ ਦੀਆਂ ਅਲੱਗ ਅਲੱਗ ਮੌਕਿਆਂ ‘ਤੇ ਨਿਭਾਈਆਂ ਸੇਵਾਵਾਂ ਦੀ ਰੱਜ ਕੇ ਸ਼ਲਾਘਾ ਕੀਤੀ। ਚੇਤੇ ਕਰਵਾ ਦਈਏ ਕਿ ਇਸ ਸੰਸਥਾ ਨੇ ਹੜ੍ਹਾਂ, ਬੁਸ਼ ਫਾਇਰ, ਕੋਰੋਨਾ ਕਾਲ ਦਰਮਿਆਨ ਭਾਈਚਾਰੇ ਦੀ ਸੇਵਾ ਕੀਤੀ ਸੀ। ਐਤਵਾਰ ਦੇ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਤੋਂ ਇਲਾਵਾ ਵਿਕਟੋਰੀਆ ਦੀ ਪ੍ਰੀਮੀਅਰ Jacinta Allan, ਫੈਡਰਲ MP Julian Hill, ਅਤੇ Cassandra Fernando ਵੀ ਹਾਜ਼ਰ ਸਨ।

ਦੱਸਣਾ ਬਣਦਾ ਹੈ ਕਿ ਸਿੱਖ ਵਲੰਟੀਅਰ ਸੰਸਥਾ 2014 ‘ਚ 16 ਪ੍ਰਵਾਸੀ (ਸਿੱਖ ਭਾਈਚਾਰੇ ਨਾਲ ਜੁੜੇ) ਵਿਅਕਤੀਆਂ ਦੁਆਰਾ ਸ਼ੁਰੂ ਕੀਤੀ ਗਈ ਸੀ ਅਤੇ ਮੌਜੂਦਾ ਸਮੇਂ ਵਿੱਚ ਸਰਕਾਰੀ ਮਦਦ ਤੋਂ ਬਗੈਰ ਕੇਵਲ ਭਾਈਚਾਰੇ ਦੇ ਸਹਿਯੋਗ ਨਾਲ ਹੀ ਸੰਕਟਕਾਲੀਨ ਸਥਿਤੀ ਵਿਚ ਸੈਂਕੜਿਆਂ ਲੋਕਾਂ ਨੂੰ ਮੁਫ਼ਤ ਭੋਜਨ, ਆਦਿ ਵਰਗੀਆਂ ਸਹਾਇਤਾ ਪ੍ਰਦਾਨ ਕਰਦੀ ਹੈ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *