0 0
Read Time:1 Minute, 59 Second

ਵੀਰਵਾਰ ਦੇ ਦਿਨ ਯਾਦਵਿੰਦਰ ਸਿੰਘ ਭੱਟੀ (45) ਅਤੇ ਪੰਕਜ (25) ਐਡੀਲੇਡ ਤੋਂ ਪਰਥ B-Double ਟਰੱਕ ਤੇ ਲੋਡ ਲੈੈ ਕੇ ਜਾ ਰਹੇ ਸੀ। ਰਸਤੇ ਚ yalata ਦੇ ਨੇੜੇ ਇੱਕ ਹੋਰ ਟਰੱਕ ਨਾਲ ਵੱਜੀ ਟੱਕਰ ਵਿੱਚ ਦੋਵੇਂ ਟਰੱਕ ਬੁਰੀ ਤਰ੍ਹਾਂ ਨਾਲ ਝੁਲਸ ਗਏ। ਇਸ ਦਰਦਨਾਕ ਹਾਦਸੇ ਚ ਤਿੰਨ ਜਾਨਾ ਮੌਕੇ ਤੇ ਚਲੀਆ ਗਈਆ। ਹਾਦਸਾ ਏਨਾ ਭਿਆਨਕ ਸੀ ਕਿ ਮ੍ਰਿਤਕ ਸਰੀਰ ਵੀ DNA ਟੈਸਟ ਰਾਹੀਂ ਹੀ ਪਹਿਚਾਣੇ ਜਾ ਸਕੇ।

ਯਾਦਵਿੰਦਰ ਸਿੰਘ ਮੌਜੂਦਾ Aintree (Woodley) ਦਾ ਰਹਿਣ ਵਾਲਾ ਸੀ ਅਤੇ 2016 ਚ ਹੀ ਕੈਨਬਰਾ ਤੋਂ ਮੈਲਬੌਰਨ ਵਾਪਿਸ ਇੱਥੇ ਸ਼ਿਫਟ ਹੋਇਆ ਸੀ।
ਉਹਨਾਂ ਦੇ ਗੁਆਂਢੀ ਧਰਮਿੰਦਰ ਸਿੰਘ ਨੇ ਦੱਸਿਆ ਕਿ ਪਿੱਛੇ ਪ੍ਰਵਾਰ ਵਿੱਚ ਦੋ ਧੀਆਂ ਅਤੇ ਇੱਕ ਪੁੱਤਰ ਹੈ। ਪਿਤਾ ਜੀ ਨਹੀਂ ਹਨ ਅਤੇ ਮਾਂ ਜੀ ਇੱਥੇ ਯਾਦਵਿੰਦਰ ਸਿੰਘ ਦੇ ਨਾਲ ਹੀ ਰਹਿੰਦੇ ਹਨ।
ਪਿੱਛੋ ਪ੍ਰਵਾਰ ਭਟਨੁਰਾ ਲੁਬਾਣਾ , ਜਲੰਧਰ ਪੰਜਾਬ ਤੋਂ ਸੀ ਅਤੇ ਚੰਗੇ ਭਵਿੱਖ ਦੀ ਆਸ ਲਾ ਕੇ 2008 ਚ ਆਸਟ੍ਰੇਲੀਆ ਆ ਗਿਆ ਸੀ।

ਯਾਦਵਿੰਦਰ ਸਿੰਘ ਨਾਲ ਦੂਜਾ ਡਰਾਈਵਰ ਪੰਕਜ Tarneit ਦਾ ਵਸਨੀਕ ਦੱਸਿਆ ਜਾਂਦਾ ਹੈ ਅਤੇ ਆਸਟ੍ਰੇਲੀਆ ਆਏ ਨੂੰ ਜਿਆਦਾ ਸਮਾਂ ਨਹੀਂ ਹੋਇਆ। ਪਿੱਛੇ ਪ੍ਰਵਾਰ ਵਿੱਚ ਉਸਦੀ ਵਿਧਵਾ ਹੈ। ਵਿਆਹ ਨੂੰ ਜਿਆਦਾ ਸਮਾਂ ਨਹੀਂ ਸੀ ਹੋਇਆ।

ਜਿਸ ਟਰੱਕ ਨਾਲ ਹਾਦਸਾ ਹੋਇਆ ਉਸਦਾ ਡਰਾਈਵਰ Slim (71) ਇੱਕ ਬਜ਼ੁਰਗ ਸੀ ਜਿਸ ਬਾਰੇ ਆਸਟ੍ਰੇਲੀਆ ਦਾ ਮੀਡੀਆ ਦੱਸਦਾ ਹੈ ਕਿ ਕਾਫ਼ੀ ਹਸਮੁੱਖ ਸੁਭਾਅ ਦਾ ਮਾਲਕ ਸੀ।

ਇਸ ਔਖੀ ਘੜੀ ਵਿੱਚ ਪ੍ਰਵਾਰਾ ਦੀ ਮਦਦ ਲਈ Gofund ਚਲਾਇਆ ਗਿਆ ਹੈ ਜਿਸ ਤਹਿਤ ਭਾਈਚਾਰਾ ਬਣਦਾ ਸਰਦਾ ਯੋਗਦਾਨ ਪਾ ਰਿਹਾ ਹੈ।
ਤੁਸੀਂ ਵੀ ਜੇਕਰ ਪਰਵਾਰਾਂ ਦੀ ਮਦਦ ਕਰਨਾ ਚਾਉਂਦੇ ਹੋ ਤਾਂ comment section ਚ ਦਿੱਤੇ ਲਿੰਕਾ ਤੇ ਜਾ ਸਕਦੇ ਹੋ।

Average Rating

5 Star
0%
4 Star
0%
3 Star
0%
2 Star
0%
1 Star
0%

Leave a Reply

Your email address will not be published. Required fields are marked *