0
0
Read Time:38 Second
ਆਕਲੈਂਡ : ਲੰਘੀ ਰਾਤ Guy Fawkes ਦਿਵਸ ਦੌਰਾਨ ਰਾਤ ਦੇ ਸਮੇਂ ਚੱਲੇ ਪਟਾਕਿਆਂ ਕਾਰਨ ਆਕਲੈਂਡ ਦੇ ਇੱਕ ਘਰ ਨੂੰ ਅੱਗ ਲੱਗਣ ਦੀ ਖਬਰ ਹੈ।ਫਾਇਰ ਐਂਡ ਐਮਰਜੈਂਸੀ ਨੇ ਦੱਸਿਆ ਕਿ ਹਿਲਸਬਰੋ ਰੋਡ, ਮਾਊਂਟ ਰੋਸਕਿਲ ਵਿੱਚ ਇੱਕ ਪ੍ਰਾਪਰਟੀ ਨੂੰ ਅੱਗ ਲੱਗਣ ਦੀ ਸੂਚਨਾ ਰਾਤ 11.30 ਵਜੇ ਦੇ ਕਰੀਬ ਮਿਲੀ ਸੀ। ਅੱਗ ਲੱਗਣਾ ਕਾਰਨ ਘਰ ਦਾ ਚੌਖਾ ਨੁਕਸਾਨ ਹੋਣ ਦੇ ਆਸਾਰ ਹਨ ਹਾਲਾਂਕਿ ਕਿਸੇ ਵੀ ਜਾਨੀ ਨੁਕਸਾਨ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ।